ਪਟਿਆਲਾ, 18 ਅਕਤੂਬਰ 2025 : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜਿਲਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਯੋਗਾ ਦੇ ਮੁਕਾਬਲੇ (Inter-district yoga competition) ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ ।
ਜਿਲਾ ਸਪੋਰਟਸ ਕੋਆਰਡੀਨੇਟਰ ਨੇ ਦਿੱਤੀ ਲੜਕੀਆਂ ਦੇ ਯੋਗਾ ਮੁੁਕਾਬਲਿਆਂ ਸਬੰਧੀ ਜਾਣਕਾਰੀ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਅੰਤਰ ਜਿਲਾ ਲੜਕੀਆਂ ਯੋਗਾ ਦੇ ਮੁਕਾਬਲੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸਰਕਾਰੀ ਮਾਡਲ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਪਟਿਆਲਾ ਕਰਵਾਏ ਜਾ ਰਹੇ ਹਨ ।
ਖੇਡ ਮੁਕਾਬਲਿਆਂ ਵਿਚ ਕੌਣ ਕੌਣ ਨਿਭਾ ਰਿਹੈ ਡਿਊਟੀ
ਖੇਡ ਇੰਚਾਰਜ ਰਾਜੇਸ਼ ਮੋਦੀ ਪ੍ਰਿੰਸੀਪਲ ਮਾੜੂ, ਯੋਗਾ ਖੇਡ ਇੰਚਾਰਜ ਸੀਮਾ ਉੱਪਲ ਪ੍ਰਿੰਸੀਪਲ ਸਿਵਲ ਲਾਈਨ, ਟੂਰਨਾਮੈਂਟ ਮੈਸ ਕਮੇਟੀ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ, ਜਗਤਾਰ ਸਿੰਘ ਟਿਵਾਣਾ ਹੈਡਮਾਸਟਰ, ਸੰਜਨਾ ਗਰਗ ਪ੍ਰਿੰਸੀਪਲ ਮਸ਼ੀਗਣ, ਲਲਿਤ ਸਿੰਗਲਾ ਹੈਡਮਾਸਟਰ ਡਿਊਟੀ ਨਿਭਾ ਰਹੇ ਹਨ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਯੋਗਾ ਟੂਰਨਾਮੈਂਟ ਅਬਜ਼ਰਵਰ ਸੰਯੋਗਿਤਾ, ਕਨਵੀਨਰ ਮੀਨਾ ਸੂਦ, ਗੰਗਾ ਰਾਣੀ, ਰੁਪਿੰਦਰ ਕੌਰ, ਸੁਭਾਸ਼ ਚੰਦ, ਪਰਮਜੀਤ ਸਿੰਘ ਸੋਹੀ, ਜਗਤਾਰ ਸਿੰਘ, ਗੌਰਵ ਵਿਰਦੀ, ਰਾਜਿੰਦਰ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਕੌਰ, ਗੁਰਪ੍ਰੀਤ ਸਿੰਘ ਝੰਡਾ, ਮਨਜੀਤ ਸਿੰਘ, ਸੁਸ਼ਮਾ ਰਾਣੀ, ਗੁਰਪਿਆਰ ਸਿੰਘ, ਰਕੇਸ਼ ਲਚਕਾਣੀ, ਸਤਵਿੰਦਰ ਸਿੰਘ ਚੀਮਾ, ਪ੍ਰੇਮ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ ।