ਪਟਿਆਲਾ, 30 ਅਕਤੂਬਰ 2025 : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਤੇ ਉਪ ਜਿਲਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਲੜਕੀਆਂ ਦੇ ਅੰਤਰ ਜ਼ਿਲ੍ਹਾ ਕਰਾਟੇ ਮੁਕਾਬਲੇ (Girls’ Inter-District Karate Competition) ਕਰਵਾਏ ਗਏ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡੀ. ਐਸ. ਸੀ. ਡਾ. ਦਲਜੀਤ ਸਿੰਘ (District D. S. C. Dr. Daljit Singh) ਨੇ ਦੱਸਿਆ ਅੰਡਰ-17 ਲੜਕੀਆਂ ਦੇ ਕਰਾਟੇ ਮੁਕਾਬਲੇ ਜਿਲਾ ਟੂਰਨਾਮੈਂਟ ਕਮੇਟੀ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਪੀ. ਐਮਸ੍ਰੀ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ ।
ਕਰਾਟੇ ਮੁਕਾਬਲੇ ਅੰਡਰ-17 ਲੜਕੀਆਂ ਦੇ ਵਿੱਚ ਜਲੰਧਰ ਨੇ 23 ਅੰਕ ਨਾਲ ਪਹਿਲਾਂ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ਜਿੱਤੀ
ਅੱਜ ਦੇ ਹੋਏ ਕਰਾਟੇ ਮੁਕਾਬਲੇ ਅੰਡਰ-17 ਲੜਕੀਆਂ ਦੇ ਵਿੱਚ ਜਲੰਧਰ ਨੇ 23 ਅੰਕ ਨਾਲ ਪਹਿਲਾਂ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ਜਿੱਤੀ । ਪਟਿਆਲਾ ਨੇ 21 ਅੰਕਾਂ ਨਾਲ ਦੂਜਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ 12 ਅੰਕਾਂ ਨਾਲ ਤੀਜਾ ਸਬਾਨ ਕੀਤਾ।ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਨਿਖਿਲ ਹੰਸ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰਨਾਂ ਨੂੰ ਟਰਾਫ਼ੀ ਤੇ ਮੈਡਲ (Trophies and medals for the players) ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਕੌਣ ਕੌਣ ਸੀ ਮੌਜੂਦ ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਅਬਜਰਵਰ ਰਜਨੀਸ਼ ਨੰਦਾ, ਰਾਜੇਸ਼ ਕੁਮਾਰ, ਨਿਖਿਲ ਹੰਸ ਸਿਲੈਕਟਰ, ਅਰਮਾਨ ਸਿੰਘ ਕੋਚ,ਰਾਜੇਸ਼ ਕੁਮਾਰ ਜਲੰਧਰ, ਰਜਿੰਦਰ ਸੈਣੀ, ਗੁਰਪ੍ਰੀਤ ਸਿੰਘ ਝੰਡਾ, ਬਜਰੰਗ ਕੋਚ, ਸੁਰਜੀਤ ਸਿੰਘ ਵਾਲੀਆ ਕੋਚ, ਗੁਰਪਿਆਰ ਸਿੰਘ, ਸ਼ੰਕਰ ਨੇਗੀ, ਹਰਦੀਪ ਸਿੰਘ, ਸੁਰਿੰਦਰਪਾਲ ਸਿੰਘ, ਸਤਵਿੰਦਰ ਸਿੰਘ ਕੋਚ, ਮੁਹੰਮਦ ਸ਼ਾਹਿਦ ਹਨੀਫ, ਬਿਪਨ ਚੰਦ, ਬਲਕਾਰ ਸਿੰਘ,ਰਕੇਸ਼ ਲਚਕਾਣੀ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।
Read More : ਕਰਾਟੇ ‘ਚ ਅੰਡਰ 14 ਪਟਿਆਲਾ ਦੀਆਂ ਖਿਡਾਰਨਾਂ ਨੇ ਜਿੱਤੀ ਓਵਰਆਲ ਟਰਾਫ਼ੀ









