ਚੰਡੀਗੜ੍ਹ, 2 ਜੁਲਾਈ 2025 : ਖੇਡ ਦੇ ਖੇਤਰ ਵਿਚ ਬੈਡਮਿੰਟਨ ਖੇਡਣ ਵਾਲੀ ਤਨਵੀ ਸ਼ਰਮਾ (Tanvi Sharma) ਜਿਸਨੂੰ ਗੋਲਡਨ ਗਰਲ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਜੂਨੀਅਰ ਵਿਸਵ ਨੰਬਰ 1 ਬਣ ਗਈ ਹੈ । ਤਨਵੀ ਹਾਲ ਹੀ ਵਿਚ ਹੋਈ ਬੀ. ਡਬਲਿਊ ਐਫ. ਸੁਪਰ 300 ਯੂ. ਐਸ. ਓਪਨ 2025 ਵਿਚ ਮਹਿਲਾਵਾਂ ਦੇ ਸਿੰਗਲ ਵਰਗ ਵਿਚ ਉਪ ਜੇਤੂ ਰਹੀ ਹੈ ।
ਕੀ ਆਖਿਆ ਤਨਵੀ ਦੇ ਮਾਤਾ ਜੀ ਨੇ
ਖਿਡਾਰਨ ਤਨਵੀ ਦੀ ਮਾਤਾ ਜੀ ਨੇ ਤਨਵੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਸਫ਼ਲਤਾ ਨੂੰ ਚੂੰਮਣ ਤੇ ਆਖਿਆ ਕਿ ਉਨ੍ਹਾਂ ਲਹੀ ਇਹ ਇਕ ਅਜਿਹਾ ਖੁਸ਼ੀਆਂ ਭਰਿਆ ਦਿਨ ਹੈ ਕਿ ਉਨ੍ਹਾਂ ਕੋਲ ਬਿਆਨ ਕਰਨ ਨੂੰ ਸ਼ਬਦ ਤੱਕ ਨਹੀਂ ਹਨ ।
ਕੀ ਦੱਸਿਆ ਤਨਵੀ ਨੇ
ਤਨਵੀ ਜਿਸਨੇ ਛੋਟੀ ਉਮਰੇ ਹੀ ਬੈਡਮਿੰਟਨ (badminton) ਖੇਡਣਾ ਸ਼ੁਰੂ ਕਰ ਦਿੱਤਾ ਸੀ ਨੇ ਪੂਰੀ ਦਿਲਚਸਪੀ ਨਾਲ ਬੈਡਮਿੰਟਨ ਖੇਡਿਆ ਤੇ ਹੁਨਰ ਦਿਖਾਈ ਦੇਣ ਲੱਗਿਆ। ਜਿਸਦੇ ਚਲਦਿਆਂ ਵੱਕਾਰੀ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ 4 ਸਾਲਾਂ ਤੋਂ ਵੱਧ ਸਮੇਂ ਲਈ ਸਿਖਲਾਈ ਹਾਸਲ ਕੀਤੀ ਅਤੇ ਆਪਣੇ ਹੁਨਰ ਨੂੰ ਨਿਖਾਰਿਆ । ਜਿਸਦਾ ਹੀ ਨਤੀਜਾ ਹੈ ਕਿ ਅੱਜ ਉਹ ਬੈਡਮਿੰਟਨ ਵਿਚ ਮੱਲ੍ਹਾਂ ਮਾਰ ਰਹੀ ਹੈ ।
Read More : ਬੈਡਮਿੰਟਨ ਸਟਾਰ PV ਸਿੰਧੂ ਨੇ ਵਿਆਹ ਮੌਕੇ ਪਹਿਨੀ ਇਹ ਖਾਸ ਡਰੈੱਸ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ