ਨਵੀ ਦਿੱਲੀ, 23 ਅਪ੍ਰੈਲ : ਆਈਪੀਐਲ ‘ਚ ਅੱਜ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੌਰਾਨ ਖਿਡਾਰੀ ਅਤੇ ਅੰਪਾਇਰ ਕਾਲੀਆਂ ਬਾਹਾਂ ‘ਤੇ ਪੱਟੀਆਂ ਬੰਨ੍ਹ ਕੇ ਮੈਦਾਨ ‘ਤੇ ਉਤਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਹ ਫੈਸਲਾ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ 28 ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਲਿਆ ਹੈ।
ਪੰਜਾਬ ਸਰਕਾਰ ਵੱਲੋਂ 6 IAS ਤੇ 1 PCS ਅਧਿਕਾਰੀ ਦਾ ਤਬਾਦਲਾ; ਦੇਖੋ ਸੂਚੀ
ਮੰਗਲਵਾਰ ਨੂੰ ਹੋਏ ਇਸ ਹਮਲੇ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਸਮੇਤ 28 ਲੋਕ ਮਾਰੇ ਗਏ ਸਨ। ਅੱਜ ਦੇ ਮੈਚ ਦੌਰਾਨ ਮੈਦਾਨ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਸ਼ਨ ਨਹੀਂ ਹੋਵੇਗਾ ਅਤੇ ਪੂਰਾ ਮੈਚ ਸ਼ਾਂਤੀਪੂਰਵਕ ਖੇਡਿਆ ਜਾਵੇਗਾ। ਇਸ ਦੇ ਨਾਲ ਹੀ, ਇਸ ਮੈਚ ਦੌਰਾਨ ਚੀਅਰਲੀਡਰਾਂ ਦਾ ਡਾਂਸ ਵੀ ਨਹੀਂ ਨਜ਼ਰ ਆਵੇਗਾ । ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਇਸ ਘਟਨਾ ਤੋਂ ਬਹੁਤ ਦੁਖੀ ਹੈ ਅਤੇ ਬੁੱਧਵਾਰ ਨੂੰ ਹੈਦਰਾਬਾਦ ਅਤੇ ਮੁੰਬਈ ਵਿਚਾਲੇ ਹੋਣ ਵਾਲੇ ਮੈਚ ਦੌਰਾਨ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਮੈਚ ਦੌਰਾਨ ਜਿਥੇ ਦੋਵਾਂ ਟੀਮਾਂ ਦੇ ਖਿਡਾਰੀ ਅਤੇ ਅੰਪਾਇਰ ਕਾਲੀਆਂ ਪੱਟੀਆਂ ਬੰਨ੍ਹਣਗੇ ਓਥੇ ਹੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮਿੰਟ ਦਾ ਮੌਨ ਵੀ ਰੱਖਿਆ ਜਾਵੇਗਾ। ਖੇਡ ਜਗਤ ਦੇ ਲੋਕਾਂ ਨੇ ਪਹਿਲਗਾਮ ਅੱਤਵਾਦੀ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਸ ਅੱਤਵਾਦੀ ਹਮਲੇ ਤੋਂ ਬਾਅਦ, ਕਈ ਸਾਬਕਾ ਖਿਡਾਰੀਆਂ ਨੇ ਸੋਸ਼ਲ ਮੀਡੀਆ ‘ਤੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਸਚਿਨ ਤੇਂਦੁਲਕਰ ਨੇ ਲਿਖਿਆ, ਪ੍ਰਭਾਵਿਤ ਪਰਿਵਾਰ ਕਲਪਨਾ ਤੋਂ ਬਾਹਰ ਦੇ ਦਰਦ ਵਿੱਚੋਂ ਗੁਜ਼ਰ ਰਹੇ ਹੋਣਗੇ। ਇਸ ਸਥਿਤੀ ਵਿੱਚ ਭਾਰਤ ਅਤੇ ਦੁਨੀਆ ਉਨ੍ਹਾਂ ਦੇ ਨਾਲ ਇੱਕਜੁੱਟ ਹਨ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਰੇ ਲੋਕਾਂ ਨੂੰ ਇਨਸਾਫ਼ ਮਿਲੇ