ਸ. ਮਿ. ਸ. ਖੇੜੀ ਗੁੱਜਰਾਂ ਨੇ ਜਿੱਤੇ ਦੋ ਸਿਲਵਰ ਅਤੇ ਤਿੰਨ ਬਰਾਊਂਜ਼ ਮੈਡਲ

0
21
Punjab School Games 2025-26

ਪਟਿਆਲਾ, 17 ਸਤੰਬਰ 2025 : ਪੰਜਾਬ ਸਕੂਲ ਖੇਡਾਂ 2025-26 (Punjab School Games 2025-26) ਦਾ ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ (District level judo tournament) ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਸੰਜੀਵ ਸ਼ਰਮਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰੀਨੇਟਰ ਦਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ, ਅਰਸ਼ਾਦ ਖਾਨ, ਅਰੁਣ ਕੁਮਾਰ, ਹਰਨੇਕ ਸਿੰਘ, ਰਣਜੀਤ ਸਿੰਘ ਅਤੇ ਰਕੇਸ਼ ਕੁਮਾਰ ਦੀ ਅਗਵਾਈ ਵਿੱਚ ਸਟੇਡੀਅਮ ਸਾਹਿਬ ਨਗਰ ਥੇੜੀ ਪਟਿਆਲਾ ਵਿਖੇ ਕਰਵਾਇਆ ਗਿਆ ।

ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ । ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਆਪਣੇ ਸਰਵੋਤਮ ਖੇਡ (Best game) ਦਾ ਪ੍ਰਦਰਸ਼ਨ ਕੀਤਾ । ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (Government Middle School Kheri Gujran) ਦੇ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਨੁਮਾਇੰਦਗੀ ਕੀਤੀ । ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਅਗਵਾਈ ਵਿੱਚ ਭਾਗ ਲਿਆ ।

ਜ਼ਿਲ੍ਹਾ ਪੱਧਰੀ ਜੂਡੋ (Judo) ਅੰਡਰ-14 (ਲੜਕੀਆਂ) ਦੇ ਟੂਰਨਾਮੈਂਟ ਵਿੱਚ ਬਲਜੋਤ ਕੌਰ ਪੁੱਤਰੀ ਜਗਵੰਤ ਸਿੰਘ ਨੇ -23 ਕਿਲੋ ਭਾਰ ਵਿੱਚ ਸਿਲਵਰ ਮੈਡਲ ਅਤੇ ਦਮਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ ਨੇ -32 ਕਿਲੋ ਭਾਰ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ । ਜ਼ਿਲ੍ਹਾ ਪੱਧਰੀ ਜੂਡੋ ਅੰਡਰ-17 (ਲੜਕੀਆਂ) ਦੇ ਟੂਰਨਾਮੈਂਟ ਵਿੱਚ ਰਾਗਿਨੀ ਪੁੱਤਰੀ ਰਮੇਸ਼ ਕੁਮਾਰ ਨੇ -36 ਕਿਲੋ ਭਾਰ ਵਿੱਚ ਸਿਲਵਰ ਮੈਡਲ ਅਤੇ ਸਰਿਤਾ ਪੁੱਤਰੀ ਅਸੋਕ ਪਾਸਵਾਨ ਨੇ -57 ਕਿਲੋ ਭਾਰ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ ।

ਜ਼ਿਲ੍ਹਾ ਪੱਧਰੀ ਜੂਡੋ ਅੰਡਰ-19 (ਲੜਕੀਆਂ) ਦੇ ਟੂਰਨਾਮੈਂਟ ਵਿੱਚ ਨੀਤੂ ਪੁੱਤਰੀ ਦੀਪਕ ਨੇ -44 ਕਿਲੋ ਭਾਰ ਵਿੱਚ ਬਰਾਊਂਜ ਮੈਡਲ ਹਾਸਲ ਕੀਤਾ । ਇਸ ਮੋਕੇ ਸ਼ਤੀਸ ਕੁਮਾਰ, ਸੁਰਜੀਤ ਸਿੰਘ ਵਾਲੀਆ, ਮਨਪ੍ਰੀਤ ਸਿੰਘ, ਮਨਦੀਪ ਕੁਮਾਰ, ਸ੍ਰੀਮਤੀ ਰਜਨੀ ਠਾਕੁਰ, ਮਲਕੀਤ ਸਿੰਘ ਅਤੇ ਹੋਰ ਕੋਚ ਅਤੇ ਅਧਿਆਪਕ ਮੋਜੂਦ ਸਨ।

Read More : ਜ਼ਿਲ੍ਹਾ ਪੱਧਰੀ ਜੂਡੋ ਟੂਰਨਾਮੈਂਟ ਵਿੱਚ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

LEAVE A REPLY

Please enter your comment!
Please enter your name here