ਨੌਜਵਾਨ ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਿਆਨੰਦਾ ਨੂੰ ਮੇਲਟਵਾਟਰ ਚੈਂਪੀਅਨਸ ਸ਼ਤਰੰਜ ਟੂਰ ਚੇਸੇਬਲ ਮਾਸਟਰਸ 2020 ਆਨਲਾਈਨ ਟੂਰਨਾਮੈਂਟ ਦੇ ਫਾਈਨਲ ਵਿਚ ਸਖਤ ਮੁਕਾਬਲੇ ਵਿਚ ਟਾਈਬ੍ਰੇਕ ਵਿਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਡਿੰਗ ਲਿਰੇਨ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਦੇ 16 ਸਾਲਾ ਪ੍ਰਗਿਆਨੰਦਾ ਨੇ ਵਾਪਸੀ ਕਰਦੇ ਹੋਏ ਪਹਿਲਾ ਸੈੱਟ ਗਵਾਉਣ ਤੋਂ ਬਾਅਦ
ਦੂਜਾ ਸੈੱਟ ਜਿੱਤ ਲਿਆ ਪਰ ਇਸ ਤੋਂ ਬਾਅਦ ਉਹ ਦੋ ਬਾਜ਼ੀਆਂ ਦੇ ਬਲਿਟਜ਼ ਟਾਈਬ੍ਰੇਕ ਵਿਚ ਹਾਰ ਗਿਆ।
ਪਹਿਲਾਂ ਸੈੱਟ 1.5-2.5 ਨਾਲ ਗਵਾਉਣ ਵਾਲੇ ਭਾਰਤੀ ਗ੍ਰੈਂਡਮਾਸਟਰ ਨੇ ਵਾਪਸੀ ਕਰਦੇ ਹੋਏ ਦੂਜਾ ਸੈੱਟ 2.5-1.5 ਨਾਲ ਜਿੱਤਿਆ ਜਿਸ ਕਾਰਨ ਨਤੀਜੇ ਲਈ ਬਲਿਟਜ਼ ਟਾਈਬ੍ਰੇਕ ਦਾ ਸਹਾਰਾ ਲੈਣਾ ਪਿਆ। ਲਿਰੇਨ ਨੇ ਇਸ ਤੋਂ ਬਾਅਦ ਆਪਣੇ ਤਜਰਬੇ ਦਾ ਫਾਇਦਾ ਚੁੱਕਦੇ ਹੋਏ ਦੂਜੀ ਟਾਈਬ੍ਰੇਕਰ ਬਾਜੀ ਵਿਚ ਪ੍ਰਗਿਆਨੰਦਾ ਨੂੰ ਹਰਾ ਦਿੱਤਾ।