ਟੇਬਲ ਟੈਨਿਸ ‘ਚ ਅੰਡਰ 19 ਲੜਕਿਆਂ ਵਿੱਚ ਪਟਿਆਲਾ 2 ਨੇ ਜਿੱਤਿਆ ਗੋਲਡ ਮੈਡਲ

0
3
table tennis
ਪਟਿਆਲਾ 29 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲੵਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਕਰਵਾਈਆਂ ਜਾ ਰਹੀਆਂ ਹਨ ।

ਲੜਕੇ ਅਤੇ ਲੜਕੀਆਂ ਦੇ ਟੇਬਲ ਟੈਨਿਸ ਦੇ ਮੁਕਾਬਲੇ ਪੋਲੋ ਗਰਾਉਂਡ ਵਿਖੇ ਕਰਵਾਏ ਗਏ

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੇ ਟੇਬਲ ਟੈਨਿਸ ਦੇ ਮੁਕਾਬਲੇ (Boys and girls table tennis competitions)  ਪੋਲੋ ਗਰਾਉਂਡ ਵਿਖੇ ਕਰਵਾਏ ਗਏ । ਲੜਕੀਆਂ ਦੇ ਅੰਡਰ 14 ਦੇ ਮੁਕਾਬਲਿਆਂ ਵਿੱਚ ਪਟਿਆਲਾ-2 ਜੋਨ ਨੇ ਪਹਿਲਾ, ਪਟਿਆਲਾ-3 ਨੇ ਦੂਜਾ, ਰਾਜਪਰਾ ਜੋਨ ਨੇ ਤੀਜਾ, ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਰਾਜਪਰਾ ਜੋਨ ਨੇ ਪਹਿਲਾ, ਪਟਿਆਲਾ-3 ਜੋਨ ਨੇ ਦੂਜਾ, ਪਟਿਆਲਾ-1 ਜੋਨ ਨੇ ਤੀਜਾ, ਘਨੌਰ ਜੋਨ ਨੇ ਚੌਥਾ, ਅੰਡਰ-19 ਲੜਕੀਆਂ ਦੇ ਮੁਕਾਬਲੇ ਦੇ ਮੁਕਾਬਲਿਆਂ ਵਿੱਚ ਪਟਿਆਲਾ-1 ਜੋਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਪਟਿਆਲਾ-3 ਜੋਨ ਨੇ ਦੂਜਾ, ਨਾਭਾ ਜੋਨ ਨੇ ਤੀਜਾ, ਰਾਜਪੁਰਾ ਜੋਨ ਨੇ ਚੌਥਾ,ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਦੋ ਜੋਨ ਨੇ ਪਹਿਲਾਂ, ਪਟਿਆਲਾ-3 ਜੋਨ ਨੇ ਦੂਜਾ, ਰਾਜਪੁਰਾ ਜੋਨ ਨੇ ਤੀਜਾ, ਪਟਿਆਲਾ ਇਕ ਜੋਨ ਨੇ ਚੌਥਾ, ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਰਾਜਪਰਾ ਜੋਨ ਨੇ ਪਹਿਲਾ, ਪਟਿਆਲਾ 2 ਜੋਨ ਨੇ ਦੂਜਾ, ਪਟਿਆਲਾ-1 ਜੋਨ ਨੇ ਤੀਜਾ, ਨਾਭਾ ਜੋਨ ਨੇ ਚੌਥਾ,ਅੰਡਰ 19 ਦੇ ਮੁਕਾਬਲਿਆਂ ਵਿੱਚ ਪਟਿਆਲਾ 2 ਜੋਨ ਨੇ ਪਹਿਲਾ, ਪਟਿਆਲਾ 1 ਜੋਨ ਨੇ ਨੂੰ ਦੂਜਾ, ਪਟਿਆਲਾ 3 ਜੋਨ ਨੇ ਤੀਜਾ,ਰਾਜਪੁਰਾ ਜੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਖੇਡ ਦੇ ਕਨਵੀਨਰ ਡਾ ਰਜਨੀਸ਼ ਗੁਪਤਾ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਸਸਸਸ ਫੀਲਖਾਨਾ, ਬਲਵਿੰਦਰ ਸਿੰਘ ਜੱਸਲ ਜੋਨਲ ਸਕੱਤਰ ਪਟਿਆਲਾ-2, ਇੰਦਰਜੀਤ ਸਿੰਘ, ਬਿਪਨ ਚੰਦ, ਗੁਰਜੋਤ ਸਿੰਘ, ਰਮਨਦੀਪ ਕੌਰ,ਬਲਜੀਤ ਕੌਰ,ਅਮਨਦੀਪ ਕੌਰ ਝਾਂਸਲਾ, ਗੁਰਪ੍ਰੀਤ ਸਿੰਘ, ਮੈਡਮ ਮੇਘਾ ਟੇਬਲ ਟੈਨਿਸ ਕੋਚ ਸਪੋਰਟਸ ਵਿਭਾਗ, ਹਰਮਨਜੋਤ ਸਿੰਘ ਟੇਬਲ ਟੈਨਿਸ ਕੋਚ ਸਪੋਰਟਸ ਵਿਭਾਗ, ਤਰਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

LEAVE A REPLY

Please enter your comment!
Please enter your name here