ਪਟਿਆਲਾ, 19 ਸਤੰਬਰ 2025 : ਪਟਿਆਲਾ ਵਿਖੇ ਚੱਲ ਰਹੀਆਂ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਵਿੱਚ ਰੋਜ਼ਾਨਾ ਸੈਂਕੜੇ ਖਿਡਾਰੀਆਂ ਵੱਲੋਂ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ ਜਾ ਰਹੇ ਹਨ । ਅੱਜ ਹੋਏ ਮੁਕਾਬਲਿਆਂ ਸਬੰਧੀ ਵੇਰਵੇ ਦਿੰਦਿਆਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਾਕੀ ਦੇ ਲੜਕਿਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ ।
ਹਾਕੀ ਮੁਕਾਬਲਿਆਂ ਵਿਚ ਕਿਹੜੇ ਵਰਗ ਨੇ ਕਿਹੜਾ ਸਥਾਨ ਕੀਤਾ ਪ੍ਰਾਪਤ
ਉਨ੍ਹਾਂ ਦੱਸਿਆ ਕਿ ਅੰਡਰ-14 ਲੜਕਿਆਂ ਦੇ ਹਾਕੀ ਮੁਕਾਬਲਿਆਂ ਵਿੱਚ ਪਟਿਆਲਾ 3 ਜ਼ੋਨ ਨੇ ਪਹਿਲਾਂ, ਰਾਜਪੁਰਾ ਜ਼ੋਨ ਨੇ ਦੂਜਾ, ਪਾਤੜਾਂ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ 17 ਲੜਕਿਆਂ ਦੇ ਹਾਕੀ ਮੁਕਾਬਲਿਆਂ ਵਿੱਚ ਪਾਤੜਾਂ ਜ਼ੋਨ ਨੇ ਪਹਿਲਾਂ, ਪਟਿਆਲਾ 2 ਜ਼ੋਨ ਨੇ ਦੂਜਾ ਤੇ ਰਾਜਪੁਰਾ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਅੰਡਰ-19 ਦੇ ਮੁਕਾਬਲਿਆਂ ਵਿੱਚ ਪਟਿਆਲਾ-1 ਜ਼ੋਨ ਨੇ ਪਹਿਲਾਂ, ਰਾਜਪੁਰਾ ਜ਼ੋਨ ਨੇ ਦੂਜਾ ਤੇ ਪਾਤੜਾਂ ਜ਼ੋਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵਾਦ
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਪੋਲੋ ਗਰਾਊਂਡ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ । ਇਸ ਮੌਕੇ ਖੇਡ ਕਨਵੀਨਰ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ,ਦਵਿੰਦਰ ਸਿੰਘ ਜ਼ੋਨਲ ਸਕੱਤਰ ਪਾਤੜਾਂ, ਰਾਜਵੀਰ ਸਿੰਘ ਕੋਚ, ਗੁਰਵਿੰਦਰ ਸਿੰਘ ਕੋਚ, ਪੁਸ਼ਪਾ ਕੋਚ, ਸ਼ਸ਼ੀ ਮਾਨ ਜ਼ੋਨਲ ਸਕੱਤਰ ਪਟਿਆਲਾ 3, ਰਜਿੰਦਰ ਸੈਣੀ ਜ਼ੋਨਲ ਸਕੱਤਰ ਰਾਜਪੁਰਾ, ਕਰਮਜੀਤ ਕੌਰ, ਹਰਦੀਪ ਕੌਰ, ਯਾਦਵਿੰਦਰ ਕੌਰ, ਹਰਜੀਤ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਰਜਨੀਸ਼ ਕੋਚ, ਗੁਰਪਿਆਰ ਸਿੰਘ, ਪਰਮਿੰਦਰ ਸਿੰਘ ਮਾਨ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ, ਰਾਕੇਸ਼ ਕੁਮਾਰ ਲਚਕਾਣੀ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।
Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਗਰੀਕੋ ਰੋਮਨ ਕੁਸ਼ਤੀਆਂ ਤੇ ਜੂਡੋ ਦੇ ਮੁਕਾਬਲੇ ਹੋਏ