ਨਵੇਂ ਸਾਲ ਦੇ ਜਸ਼ਨ ‘ਚ ਡੁੱਬੇ ਮਹਿੰਦਰ ਸਿੰਘ ਧੋਨੀ, ਗੋਆ ‘ਚ ਪਤਨੀ ਸਾਕਸ਼ੀ ਨਾਲ ਡਾਂਸ ਕਰਦੇ ਆਏ ਨਜ਼ਰ

0
70

ਨਵੇਂ ਸਾਲ ਦੇ ਜਸ਼ਨ ‘ਚ ਡੁੱਬੇ ਮਹਿੰਦਰ ਸਿੰਘ ਧੋਨੀ, ਗੋਆ ‘ਚ ਪਤਨੀ ਸਾਕਸ਼ੀ ਨਾਲ ਡਾਂਸ ਕਰਦੇ ਆਏ ਨਜ਼ਰ

ਨਵੀ ਦਿੱਲੀ : ਸਾਲ 2025 ਦਾ ਪੂਰੀ ਦੁਨੀਆ ‘ਚ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਅੱਧੀ ਰਾਤ ਨੂੰ ਲੋਕਾਂ ਨੇ 2024 ਨੂੰ ਅਲਵਿਦਾ ਕਿਹਾ ਅਤੇ 2025 ਦਾ ਸਵਾਗਤ ਕੀਤਾ। ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਨਵੇਂ ਸਾਲ ਦੇ ਜਸ਼ਨ ਵਿੱਚ ਡੁਬੇ ਨਜ਼ਰ ਆਏ। ਧੋਨੀ ਨੇ ਆਪਣੇ ਪਰਿਵਾਰ ਨਾਲ ਨਵਾਂ ਸਾਲ ਮਨਾਇਆ।

ਪਰਿਵਾਰ ਨਾਲ ਗੋਆ ‘ਚ ਹਨ ਧੋਨੀ

ਮਹਿੰਦਰ ਸਿੰਘ ਧੋਨੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਧੋਨੀ ਆਪਣੇ ਪਰਿਵਾਰ ਨਾਲ ਗੋਆ ‘ਚ ਹਨ। ਸਾਹਮਣੇ ਆਏ ਇੱਕ ਵੀਡੀਓ ਵਿੱਚ ਧੋਨੀ ਹੌਟ ਏਅਰ ਬੈਲੂਨ ਨੂੰ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਬੇਟੀ ਜੀਵਾ ਧੋਨੀ ਦੇ ਬਿਲਕੁਲ ਕੋਲ ਖੜ੍ਹੀ ਸੀ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਦੇ ਆਲੇ-ਦੁਆਲੇ ਵੀ ਕਈ ਲੋਕ ਨਜ਼ਰ ਆ ਰਹੇ ਹਨ। ਇਕ ਹੋਰ ਵੀਡੀਓ ‘ਚ ਧੋਨੀ ਅਤੇ ਸਾਕਸ਼ੀ ਨੂੰ ਹੋਰ ਲੋਕਾਂ ਨਾਲ ਡਾਂਸ ਕਰਦੇ ਦੇਖਿਆ ਗਿਆ। ਧੋਨੀ ਦੀਆਂ ਦੋਵੇਂ ਵੀਡੀਓਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਿਸਾਨ ਫਿਰ ਕਰਨਗੇ ਦਿੱਲੀ ਕੂਚ! ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਸ਼ੰਭੂ ਬਾਰਡਰ ‘ਤੇ ਅਹਿਮ ਮੀਟਿੰਗ

LEAVE A REPLY

Please enter your comment!
Please enter your name here