Mens junior Asia Cup: ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਹਾਕੀ ਏਸ਼ੀਆ ਕੱਪ
ਨਵੀ ਦਿੱਲੀ : ਭਾਰਤੀ ਹਾਕੀ ਟੀਮ ਨੇ ਮਸਕਟ ਵਿੱਚ ਹੋਏ ਫਾਈਨਲ ਵਿੱਚ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਪੁਰਸ਼ ਜੂਨੀਅਰ ਏਸ਼ੀਆ ਕੱਪ ਵਿੱਚ ਖ਼ਿਤਾਬ ਆਪਣੇ ਨਾਮ ਕੀਤਾ। ਇਸ ਨਾਲ ਭਾਰਤ ਨੇ ਪੰਜਵਾਂ ਖਿਤਾਬ ਜਿੱਤ ਲਿਆ ਹੈ। ਮਹਾਂਦੀਪੀ ਟੂਰਨਾਮੈਂਟ ਵਿਚ ਭਾਰਤ ਦਾ ਇਹ 5ਵਾਂ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004, 2008, 2015 ਅਤੇ 2023 ਵਿਚ ਇਹ ਖਿਤਾਬ ਜਿੱਤਿਆ ਸੀ।
ਅਰਿਜੀਤ ਸਿੰਘ ਹੁੰਦਲ ਦਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਲਈ ਅਰਿਜੀਤ ਸਿੰਘ ਹੁੰਦਲ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਮੈਚ ਵਿੱਚ ਚਾਰ ਗੋਲ ਕੀਤੇ ਜਦਕਿ ਦਿਲਰਾਜ ਸਿੰਘ ਨੇ ਇੱਕ ਗੋਲ ਕੀਤਾ। ਪਾਕਿਸਤਾਨ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਤੀਜੇ ਮਿੰਟ ਵਿੱਚ ਹੀ ਸ਼ਾਹਿਦ ਦੇ ਮੈਦਾਨੀ ਗੋਲ ਨਾਲ ਲੀਡ ਲੈ ਲਈ।ਭਾਰਤ ਨੇ ਦੂਜੇ ਕੁਆਰਟਰ ਵਿਚ ਆਪਣੀ ਖੇਡ ਵਿਚ ਸੁਧਾਰ ਕੀਤਾ ਅਤੇ 18ਵੇਂ ਮਿੰਟ ਵਿਚ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ਨੂੰ ਹੁੰਦਲ ਨੇ ਗੋਲ ਵਿਚ ਬਦਲ ਦਿੱਤਾ। ਇਸ ਤੋਂ ਇਕ ਮਿੰਟ ਬਾਅਦ ਦਿਲਰਾਜ ਦੇ ਸ਼ਾਨਦਾਰ ਮੈਦਾਨੀ ਗੋਲ ਨੇ ਭਾਰਤ ਦੀ ਬੜ੍ਹਤ 3-1 ਨਾਲ ਵਧਾ ਦਿੱਤੀ। ਪਾਕਿਸਤਾਨ ਨੇ 30ਵੇਂ ਮਿੰਟ ਵਿਚ ਸੂਫੀਆਨ ਦੇ ਪੈਨਲਟੀ ਕਾਰਨਰ ਦੇ ਗੋਲ ਰਾਹੀਂ ਸਕੋਰ 2-3 ਕਰ ਦਿੱਤਾ।
ਇਹ ਵੀ ਪੜੋ:ਵਿਰੋਧੀ ਧਿਰ ਦੇ ਸਾਂਸਦ ਕਾਲੀਆਂ ਜੈਕਟਾਂ ਪਾ ਕੇ ਪਹੁੰਚੇ ਸੰਸਦ, ‘ਮੋਦੀ-ਅਡਾਨੀ ਇਕ’ ਦੇ ਲਾਏ ਨਾਅਰੇ
ਭਾਰਤ ਨੇ ਆਖਰੀ 10 ਮਿੰਟਾਂ ‘ਚ ਪਾਕਿਸਤਾਨ ‘ਤੇ ਜ਼ੋਰਦਾਰ ਦਬਾਅ ਬਣਾਇਆ ਅਤੇ ਕੁਝ ਹੋਰ ਪੈਨਲਟੀ ਕਾਰਨਰ ਜਿੱਤੇ ਅਤੇ ਹੁੰਦਲ ਨੇ ਇਕ ਵਾਰ ਫਿਰ ਸ਼ਾਨਦਾਰ ਗੋਲ ਕਰਕੇ ਟੀਮ ਦੀ 5-3 ਨਾਲ ਜਿੱਤ ਯਕੀਨੀ ਬਣਾਈ।