IPL Auction 2024 : Mitchell Starc ਨੇ ਤੋੜਿਆ ਕਮਿੰਸ ਦਾ ਰਿਕਾਰਡ, 24.75 ਕਰੋੜ ‘ਚ ਵਿਕੇ ਸਟਾਰਕ

0
100

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ‘ਤੇ ਪਹਿਲੀ ਬੋਲੀ ਦਿੱਲੀ ਕੈਪੀਟਲਸ ਨੇ ਲਗਾਈ। ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਮੁੰਬਈ ਤੇ ਦਿੱਲੀ ਵਿਚ 9.60 ਕਰੋੜ ਰੁਪਏ ਤੱਕ ਦੀ ਬੋਲੀ ਲੱਗੀ। ਇਸਦੇ ਬਾਅਦ ਗੁਜਰਾਤ ਟਾਈਟਨਸ ਤੇ ਕੋਲਕਾਤਾ ਨਾਈਟ ਰਾਈਡਰਸ ਨੇ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਅਖੀਰ ਵਿਚ ਕੋਲਕਾਤਾ ਨੇ ਸਟਾਰਕ ਨੂੰ 24.75 ਕਰੋੜ ਰੁਪਏ ਵਿਚ ਖਰੀਦਿਆ।

ਸਟਾਰਕ ਨੂੰ ਖਰੀਦਣ ਲਈ ਗੁਜਰਾਤ ਤੇ ਕੋਲਕਾਤਾ ਵਿਚ ਲੰਬਾ ਮੁਕਾਬਲਾ ਚੱਲਿਆ। ਗੁਜਰਾਤ ਨੇ ਆਖਰੀ ਬੋਲੀ 24.50 ਕਰੋੜ ਦੀ ਲਗਾਈ ਪਰ ਕੋਲਕਾਤਾ ਨੇ ਇਸ ਤੋਂ ਵੱਧ ਦੀ ਬੋਲੀ ਲਗਾਉਂਦੇ ਹੋਏ ਸਟਾਰਕ ਨੂੰ ਖਰੀਦ ਲਿਆ।

ਇਸੇ ਆਕਸ਼ਨ ਵਿਚ ਆਸਟ੍ਰੇਲੀਆ ਦੇ ਪੈਟ ਕਮਿੰਸ 20.50 ਕਰੋੜ ਰੁਪਏ ਵਿਚ ਵਿਕੇ। ਉਨ੍ਹਾਂ ਨੇ ਸਟਾਰਕ ਤੋਂਡੇਢ ਘੰਟੇ ਪਹਿਲਾਂ ਹੀ ਸਨਰਾਈਜਰਸ ਹੈਦਰਾਬਾਦ ਨੇ ਖਰੀਦਿਆ ਸੀ। ਹਰਸ਼ਲ ਪਟੇਲ ਇਸ ਬੋਲੀ ਵਿਚ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣੇ। ਉਨ੍ਹਾਂ ਨੂੰ 11.75 ਕਰੋੜ ਰੁਪਏ ਵਿਚ ਪੰਜਾਬ ਕਿੰਗਸ ਨੇ ਖਰੀਦਿਆ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਤੇ BSF ਨੇ ਹੈਰੋਇਨ ਸਮੇਤ ਡਰੋਨ ਕੀਤਾ ਜ਼ਬਤ

ਨਿਊਜ਼ੀਲੈਂਡ ਦੇ ਡੇਰਿਲ ਮਿਚੇਲ 14 ਕਰੋੜ ਰੁਪਏ ਵਿਚ ਚੇਨਈ ਸੁਪਰ ਕਿੰਗਸ ਵਿਚ ਸ਼ਾਮਲ ਹੋ ਗਏ। ਨਿਊਜ਼ੀਲੈਂਡ ਦੇ ਰਚਿਨ ਰਵਿੰਦਰ ਸਿਰਫ 1.80 ਕਰੋੜ ਵਿਚ ਵਿਕ ਗਏ। ਦੂਜੇ ਪਾਸੇ ਸ਼੍ਰੀਲੰਕਾ ਦੇ ਵਨਿੰਦੂ ਹਸਰੰਗਾ ਵੀ 1.50 ਕਰੋੜ ਵਿਚ ਹੀ ਹੈਦਰਾਬਾਦ ਦਾ ਹਿੱਸਾ ਬਣੇ।

LEAVE A REPLY

Please enter your comment!
Please enter your name here