ਨਵੀ ਦਿੱਲੀ; 24 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 42ਵੇਂ ਮੈਚ ਵਿੱਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ (RCB) ਦਾ ਸਾਹਮਣਾ ਰਾਜਸਥਾਨ ਰਾਇਲਜ਼ (RR) ਨਾਲ ਹੋਵੇਗਾ। ਇਹ ਮੈਚ ਐਮ ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ ਵਿਖੇ ਸ਼ਾਮ 7:30 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਵੇਗਾ।
ਅੱਜ ਹੀ ਇਹ 4 ਡਰਿੰਕਸ ਨੂੰ ਪੀਣਾ ਕਰ ਦਿਓ ਬੰਦ, ਤੇਜ਼ੀ ਨਾਲ ਵਧਾਉਂਦੀਆਂ ਹਨ ਸ਼ੂਗਰ ਦਾ ਖ਼ਤਰਾ
ਆਰਸੀਬੀ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਆਪਣੇ ਘਰੇਲੂ ਮੈਦਾਨ ‘ਤੇ 3 ਮੈਚ ਖੇਡੇ ਹਨ ਅਤੇ ਸਾਰਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਲੁਰੂ ਦੇ 8 ਵਿੱਚੋਂ 5 ਮੈਚ ਜਿੱਤਣ ਤੋਂ ਬਾਅਦ 10 ਅੰਕ ਹਨ। ਰਾਜਸਥਾਨ ਦੇ 8 ਮੈਚਾਂ ਵਿੱਚ ਦੋ ਜਿੱਤਾਂ ਨਾਲ ਸਿਰਫ਼ 4 ਅੰਕ ਹਨ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ਵਿੱਚ, ਆਰਸੀਬੀ ਨੇ ਆਰਆਰ ਨੂੰ 9 ਵਿਕਟਾਂ ਨਾਲ ਹਰਾਇਆ।
ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਆਈਪੀਐਲ 2025 ਵਿੱਚ ਅੱਜ ਦੇ ਮੈਚ ਤੋਂ ਬਾਹਰ ਹੋ ਗਏ ਹਨ। ਰਿਪੋਰਟ ਦੇ ਅਨੁਸਾਰ, ਸੈਮਸਨ ਇਸ ਸਮੇਂ ਰਿਕਵਰੀ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੇ ਹਨ ਅਤੇ ਇਸ ਸਮੇਂ ਜੈਪੁਰ ਵਿੱਚ ਹਨ। ਉਨ੍ਹਾਂ ਦੀ ਜਗ੍ਹਾ ਰਿਆਨ ਪਰਾਗ ਟੀਮ ਦੀ ਕਪਤਾਨੀ ਸੰਭਾਲਣਗੇ।
ਪਿੱਚ ਰਿਪੋਰਟ
ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ, ਸਪਿੰਨਰਾਂ ਨੂੰ ਇਸ ਪਿੱਚ ‘ਤੇ ਕੁਝ ਮਦਦ ਮਿਲਦੀ ਹੈ। ਹੁਣ ਤੱਕ ਇਸ ਸਟੇਡੀਅਮ ਵਿੱਚ 98 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 41 ਮੈਚ ਜਿੱਤੇ ਹਨ।
ਦੋਵਾਂ ਟੀਮਾਂ ਦੇ ਸੰਭਾਵੀ ਪਲੇਇੰਗ-12
ਰਾਇਲ ਚੈਲੰਜਰਜ਼ ਬੈਂਗਲੁਰੂ: ਰਜਤ ਪਾਟੀਦਾਰ (ਕਪਤਾਨ), ਫਿਲ ਸਾਲਟ, ਵਿਰਾਟ ਕੋਹਲੀ, ਦੇਵਦੱਤ ਪਡਿਕਲ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਕਰੁਣਾਲ ਪੰਡਯਾ, ਟਿਮ ਡੇਵਿਡ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ, ਸੁਯਸ਼ ਸ਼ਰਮਾ।
ਰਾਜਸਥਾਨ ਰਾਇਲਜ਼: ਰਿਆਨ ਪਰਾਗ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮ ਦੂਬੇ, ਨਿਤੀਸ਼ ਰਾਣਾ, ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਵਨਿੰਦੂ ਹਸਾਰੰਗਾ, ਜੋਫਰਾ ਆਰਚਰ, ਮਹੇਸ਼ ਥੀਕਸ਼ਾਨਾ, ਸੰਦੀਪ ਸ਼ਰਮਾ, ਤੁਸ਼ਾਰ ਦੇਸ਼ਪਾਂਡੇ/ਆਕਾਸ਼ ਮਾਧਵਨ, ਆਕਾਸ਼ ਮਾਧਵੰਵਲ।