IPL 2025 ਦਾ ਆਗਾਜ਼ 22 ਮਾਰਚ ਤੋਂ ਹੋਇਆ ਅਤੇ ਅੱਜ ਚੌਥੇ ਮੈਚ ਵਿੱਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਵਿਸ਼ਾਖਾਪਟਨਮ ਵਿੱਚ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ। ਇਸ ਵਾਰ ਦਿੱਲੀ ਕੈਪੀਟਲਸ ਦੀ ਕਪਤਾਨੀ ਅਕਸ਼ਰ ਪਟੇਲ ਦੇ ਹੱਥ ਹੈ ਅਤੇ ਟੀਮ ਨੂੰ ਉਸ ਤੋਂ ਬਹੁਤ ਉਮੀਦਾਂ ਹਨ। ਲਖਨਊ ਦੀ ਕਮਾਨ ਇਸ ਵਾਰ ਰਿਸ਼ਭ ਪੰਤ ਦੇ ਹੱਥ ਹੋਵੇਗੀ। ਪੰਤ ਨੂੰ ਲਖਨਊ ਨੇ ਮੈਗਾ ਨਿਲਾਮੀ ਵਿੱਚ 27 ਕਰੋੜ ਰੁਪਏ ਵਿੱਚ ਖਰੀਦਿਆ ਸੀ, ਜੋ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਹੈ। ਇਸ ਦੇ ਨਾਲ ਹੀ ਰਾਹੁਲ ਨੂੰ ਦਿੱਲੀ ਨੇ 14 ਕਰੋੜ ਰੁਪਏ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਸੀ।
ਰੂਸ ਨੇ ਯੂਕਰੇਨ ‘ਤੇ ਕੀਤਾ ਵੱਡਾ ਹਮਲਾ, ਜੰਗਬੰਦੀ ‘ਤੇ ਗੱਲਬਾਤ ਦੌਰਾਨ ਦਾਗੇ 150 ਦੇ ਕਰੀਬ ਡਰੋਨ
ਦੱਸ ਦਈਏ ਕਿ ਦਿੱਲੀ ਕੈਪੀਟਲਸ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ IPL ਦੇ ਹੁਣ ਤੱਕ 5 ਮੈਚ ਖੇਡੇ ਗਏ ਹਨ, ਜਿਸ ‘ਚ ਲਖਨਊ ਦੀ ਟੀਮ 3-2 ਨਾਲ ਅੱਗੇ ਹੈ। 2022 ਅਤੇ 2023 ਵਿੱਚ ਲਖਨਊ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਦਿੱਲੀ ਨੂੰ ਹਰਾਇਆ ਸੀ ਪਰ 2024 ਵਿੱਚ ਦਿੱਲੀ ਕੈਪੀਟਲਜ਼ ਨੇ ਲਗਾਤਾਰ ਦੋ ਮੈਚਾਂ ਵਿੱਚ ਐਲਐਸਜੀ ਨੂੰ ਹਰਾਇਆ ਸੀ। ਅੱਜ ਦਾ ਮੈਚ ਦਿੱਲੀ ਦੇ ਦੂਜੇ ਘਰੇਲੂ ਮੈਦਾਨ, ਡਾਕਟਰ ਵਾਈਐਸ ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ, ਵਿਸ਼ਾਖਾਪਟਨਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਇੱਥੇ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਮੌਸਮ ਦੀ ਸਥਿਤੀ
ਵਿਸ਼ਾਖਾਪਟਨਮ ‘ਚ ਸੋਮਵਾਰ ਨੂੰ ਮੈਚ ਲਈ ਮੌਸਮ ਥੋੜ੍ਹਾ ਖਰਾਬ ਰਹਿ ਸਕਦਾ ਹੈ । ਅੱਜ ਮੀਂਹ ਦੀ ਸੰਭਾਵਨਾ 61% ਹੈ।ਦੁਪਹਿਰ ਨੂੰ ਧੁੱਪ ਨਿਕਲੇਗੀ, ਪਰ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵਿਸ਼ਾਖਾਪਟਨਮ ਦੀ ਪਿੱਚ ਨੂੰ ਬੱਲੇਬਾਜ਼ੀ ਲਈ ਅਨੁਕੂਲ ਮੰਨਿਆ ਜਾਂਦਾ ਹੈ। ਵਿਸ਼ਾਖਾਪਟਨਮ ਵਿੱਚ ਹੁਣ ਤੱਕ 15 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ 8 ਮੈਚਾਂ ਵਿੱਚ ਜੇਤੂ ਰਹੀਆਂ।
ਸੰਭਾਵਿਤ ਪਲੇਇੰਗ ਇਲੈਵਨ
ਦਿੱਲੀ ਕੈਪੀਟਲਜ਼
ਅਕਸ਼ਰ ਪਟੇਲ (ਕਪਤਾਨ), ਕੇਐਲ ਰਾਹੁਲ (ਵਿਕਟਕੀਪਰ), ਫਾਫ ਡੂ ਪਲੇਸਿਸ, ਜੇਕ ਫਰੇਜ਼ਰ-ਮੈਕਗੁਰਕ, ਅਭਿਸੈਲ ਪੋਰੇਲ, ਆਸ਼ੂਤੋਸ਼ ਸ਼ਰਮਾ, ਟ੍ਰਿਸਟਨ ਸਟੱਬਸ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਮੋਹਿਤ ਸ਼ਰਮਾ, ਮਿਸ਼ੇਲ ਸਟਾਰਕ।
ਲਖਨਊ ਸੁਪਰ ਜਾਇੰਟਸ
ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਅਰਸ਼ਿਨ ਕੁਲਕਰਨੀ, ਏਡਨ ਮਾਰਕਰਮ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਡੇਵਿਡ ਮਿਲਰ, ਐਮ ਸਿਧਾਰਥ, ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਸ਼ਮਰ ਜੋਸੇਫ।