ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਖੋ-ਖੋ ਵਿੱਚ ਹਾਸਲ ਕੀਤਾ ਤੀਜਾ ਸਥਾਨ 

0
7
Kho-Kho
ਪਟਿਆਲਾ, 29 ਸਤੰਬਰ 2025 : ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਅੰਡਰ-14 ਲੜਕੀਆ ਦੀ ਖੋ-ਖੋ ਟੀਮ (Kho-Kho Team) ਨੇ ਮਮਤਾ ਰਾਣੀ ਜੀ (ਪੀ. ਟੀ. ਆਈ. ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ) ਦੀ ਅਗਵਾਈ ਵਿੱਚ ਜ਼ੋਨ ਪਟਿਆਲਾ-2 ਦੇ ਜ਼ੋਨਲ ਟੂਰਨਾਮੈਂਟ ਵਿੱਚ ਭਾਗ ਲਿਆ ।

ਸਕੂਲ ਦੀ ਅੰਡਰ-14 ਲੜਕੀਆਂ ਦੀ ਖੋ-ਖੋ ਟੀਮ ਵਿੱਚ ਕੌਣ ਕੌਣ ਸੀ ਸ਼ਾਮਲ

ਰੋਸ਼ਨੀ ਕੁਮਾਰੀ ਪੁੱਤਰੀ ਦੇਵੇਂਦਰ ਸਾਹ, ਸੋਨਾਲੀ ਕੁਮਾਰੀ ਪੁੱਤਰੀ ਰਾਣਾ ਪਾਸਵਾਨ, ਪ੍ਰਤਿਮਾ ਪੁੱਤਰੀ ਸੁਰਿੰਦਰ, ਦਮਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ, ਨੰਦਨੀ ਪੁੱਤਰੀ ਬਾਬੂ ਰਾਮ, ਨਿਸ਼ਾ ਪੁੱਤਰੀ ਰਮੇਸ਼ ਕੁਮਾਰ, ਚੰਚਨ ਪੁੱਤਰੀ ਰਾਮਦੀਨ, ਰੁਪਿੰਦਰ ਕੌਰ ਪੁੱਤਰੀ ਹਿਮਤ ਸਿੰਘ, ਸ਼ਿਵਾਨੀ ਪੁੱਤਰੀ ਰਾਧੇ ਸ਼ਾਮ, ਬਲਜੋਤ ਕੌਰ ਪੁੱਤਰੀ ਜਗਵੰਤ ਸਿੰਘ, ਪ੍ਰਗਯਾ ਪੁੱਤਰੀ ਰਾਮ ਪਾਲ ਅਤੇ ਮੁਸਕਾਨ ਪੁੱਤਰੀ ਰਾਜੇਸ਼ ਯਾਦਵ ਸ਼ਾਮਲ ਸਨ ।

ਸਕੂਲ ਦੀ ਅੰਡਰ-14 ਲੜਕੀਆ ਦੀ ਖੋ-ਖੋ ਟੀਮ ਨੇ ਜ਼ੋਨਲ ਟੂਰਨਾਮੈਂਟ ਵਿੱਚ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ

ਸਕੂਲ ਦੀ ਅੰਡਰ-14 ਲੜਕੀਆ ਦੀ ਖੋ-ਖੋ ਟੀਮ ਨੇ ਜ਼ੋਨਲ ਟੂਰਨਾਮੈਂਟ (Zonal Tournament) ਵਿੱਚ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ । ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੀ ਖੋ-ਖੋ ਟੀਮ ਨੇ ਪਹਿਲੀ ਵਾਰ ਜ਼ੋਨਲ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।

ਰਵਿੰਦਰਪਾਲ ਕੌਰ ਨੇ ਮਮਤਾ ਰਾਣੀ ਅਤੇ ਖੋ-ਖੋ ਟੀਮ ਦੇ ਸਮੂਹ ਖਿਡਾਰੀਆਂ ਨੂੰ ਦਿਤੀ ਸਫਲਤਾ ਲਈ ਵਧਾਈ

ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਨੇ ਮਮਤਾ ਰਾਣੀ ਅਤੇ ਖੋ-ਖੋ ਟੀਮ ਦੇ ਸਮੂਹ ਖਿਡਾਰੀਆਂ ਨੂੰ ਇਸ ਸਫਲਤਾ ਲਈ ਵਧਾਈ ਦਿਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ ਅਨੀਤਾ ਸ਼ਰਮਾ (ਹਿੰਦੀ ਮਿਸਟ੍ਰੈਸ), ਸ੍ਰੀਮਤੀ ਮੀਨੂੰ ਯਾਦਵ (ਸਾਇੰਸ ਮਿਸਟ੍ਰੈਸ) ਅਤੇ ਸ੍ਰੀਮਤੀ ਲੀਨਾ (ਸ. ਸ. ਮਿਸਟ੍ਰੈਸ) ਮੋਜੂਦ ਸਨ ।

LEAVE A REPLY

Please enter your comment!
Please enter your name here