ਪਟਿਆਲਾ, 20 ਸਤੰਬਰ 2025 : ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) (Government Middle School Kheri Gujran (Patiala)) ਦੀ ਅੰਡਰ-14 ਲੜਕੀਆ ਦੀ ਫੁੱਟਬਾਲ ਟੀਮ ਨੇ ਮਮਤਾ ਰਾਣੀ (ਪੀ. ਟੀ. ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ) ਦੀ ਅਗਵਾਈ ਵਿੱਚ ਜ਼ੋਨ ਪਟਿਆਲਾ-2 ਦੇ ਜ਼ੋਨਲ ਟੂਰਨਾਮੈਂਟ ਵਿੱਚ ਭਾਗ ਲਿਆ ।
ਸਕੂਲ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ ਵਿੱਚ ਕਿਸ ਕਿਸ ਖਿਡਾਰਨ ਨੇ ਲਿਆ ਭਾਗ
ਸਕੂਲ ਦੀ ਅੰਡਰ-14 ਲੜਕੀਆਂ ਦੀ ਫੁੱਟਬਾਲ ਟੀਮ (Under-14 girls’ football team) ਵਿੱਚ ਅਨਮ ਬੀ ਪੁੱਤਰੀ ਮਹੁੰਮਦ ਪਰਵੇਜ਼, ਆਂਚਲ ਪੁੱਤਰੀ ਰਾਮਦੀਨ, ਆਰੂਸ਼ੀ ਪੁੱਤਰੀ ਮਨਪ੍ਰੀਤ ਸਿੰਘ, ਜਸਮੀਤ ਕੌਰ ਪੁੱਤਰੀ ਰਵਿੰਦਰ ਸਿੰਘ, ਲਵਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ, ਮੁਨਾਲੀ ਕੁਮਾਰੀ ਪੁੱਤਰੀ ਰਾਣਾ ਪਾਸਵਾਨ, ਨੰਦਨੀ ਪੁੱਤਰੀ ਦੀਪਕ, ਪ੍ਰੀਤੀ ਕੁਮਾਰੀ ਪੁੱਤਰੀ ਗਣੇਸ਼ ਕੁਮਾਰ, ਸੰਧਿਆ ਪੁੱਤਰੀ ਲਲਿਤ ਕੁਮਾਰ, ਸਨੇਹਾ ਪੁੱਤਰੀ ਰਾਹੁਲ ਪਾਸਵਾਨ, ਜਸਮੀਨ ਕੌਰ ਪੁੱਤਰੀ ਧਰਮਪਾਲ ਸਿੰਘ, ਜਸਮੀਨ ਕੌਰ ਪੁੱਤਰੀ ਪਵਨ ਕੁਮਾਰ, ਪਾਇਲ ਪੁੱਤਰੀ ਰਾਜੇਸ਼ ਕੁਮਾਰ, ਮਮਤਾ ਕੁਮਾਰੀ ਅਵਸਥੀ ਪੁੱਤਰੀ ਰਾਜੂ, ਰੋਸ਼ਨੀ ਕੁਮਾਰੀ ਪੁੱਤਰੀ ਦੇਵੇਂਦਰ ਸਾਹ, ਸੋਨਾਲੀ ਕੁਮਾਰੀ ਪੁੱਤਰੀ ਰਾਣਾ ਪਾਸਵਾਨ, ਪ੍ਰਤਿਮਾ ਪੁੱਤਰੀ ਸੁਰਿੰਦਰ ਅਤੇ ਦਮਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ ਸ਼ਾਮਲ ਸਨ ।
ਸਕੂਲ ਦੀ ਫੁੱਟਬਾਲ ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਨਿਖਾਰ ਆ ਰਿਹਾ ਹੈ
ਸਕੂਲ ਦੀ ਅੰਡਰ-14 ਲੜਕੀਆ ਦੀ ਫੁੱਟਬਾਲ ਟੀਮ ਨੇ ਜ਼ੋਨਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ । ਮਮਤਾ ਰਾਣੀ (Mamata Rani) ਨੇ ਕਿਹਾ ਕਿ ਸਕੂਲ ਦੀ ਫੁੱਟਬਾਲ ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਨਿਖਾਰ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰੇਗੀ । ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਨੇ ਮਮਤਾ ਰਾਣੀ ਅਤੇ ਫੁੱਟਬਾਲ ਟੀਮ ਦੇ ਸਮੂਹ ਖਿਡਾਰੀਆਂ ਨੂੰ ਇਸ ਸਫਲਤਾ ਲਈ ਵਧਾਈ ਦਿਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਅਤੇ ਲੀਨਾ (ਸ. ਸ. ਮਿਸਟ੍ਰੈਸ) ਮੋਜੂਦ ਸਨ ।
Read More : ਜ਼ੋਨ ਪਟਿਆਲਾ-2 ਦਾ ਜ਼ੋਨਲ ਟੂਰਨਾਮੈਂਟ ਆਯੋਜਿਤ