Champions Trophy 2025 ਦਾ ਅੱਜ ਪਹਿਲਾ ਸੈਮੀਫਾਈਨਲ, ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਕਿਵੇਂ ਦਾ ਰਹੇਗਾ ਮੌਸਮ

0
82

Champions Trophy 2025 ਦਾ ਅੱਜ ਪਹਿਲਾ ਸੈਮੀਫਾਈਨਲ, ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਕਿਵੇਂ ਦਾ ਰਹੇਗਾ ਮੌਸਮ

ਨਵੀ ਦਿੱਲੀ, 4 ਮਾਰਚ: ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਅੱਜ ਪਹਿਲਾ ਸੈਮੀਫਾਈਨਲ ਖੇਡਿਆ ਜਾਵੇਗਾ। ਇਸ ਸੈਮੀਫਾਈਨਲ ਮੈਚ ‘ਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਬਨਾਮ ਆਸਟਰੇਲੀਆ ਦਾ ਸੈਮੀਫਾਈਨਲ ਮੈਚ ICC ਇਵੈਂਟਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ। ਇਹ ਮੈਚ ਦੁਬਈ ‘ਚ ਖੇਡਿਆ ਜਾਵੇਗਾ।

ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ ਮੈਚ

ਇਹ ਮੈਚ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ‘ਚ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ ਤੇ ਟਾਸ ਦੁਪਹਿਰ 2:00 ਵਜੇ ਹੋਵੇਗਾ। ਇੱਥੇ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਵਨਡੇ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ। ਜਦੋਂ ਕਿ ਆਸਟਰੇਲੀਆਈ ਵਨਡੇ ਟੀਮ ਦੀ ਕਮਾਨ ਸਟੀਵ ਸਮਿਥ ਦੇ ਹੱਥਾਂ ਵਿੱਚ ਹੈ। ਦੋਵੇਂ ਟੀਮਾਂ ਹੀ ਮਜ਼ਬੂਤ ​​ਨਜ਼ਰ ਆ ਰਹੀਆਂ ਹਨ ਅਤੇ ਇਹ ਮੈਚ ਲੱਖਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਰੋਮਾਂਚਕ ਕਰਨ ਵਾਲਾ ਹੈ।

ਦੁਬਈ ਦਾ ਮੌਸਮ

ਦੁਬਈ ‘ਚ ਅੱਜ ਬੱਦਲਵਾਈ ਜਾਰੀ ਰਹੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ 10 ਫੀਸਦੀ ਹੈ ਪਰ ਇਸ ਗੱਲ ਦੀ ਉਮੀਦ ਘੱਟ ਹੈ ਕਿ ਮੈਚ ‘ਤੇ ਮੀਂਹ ਦਾ ਕੋਈ ਅਸਰ ਪਵੇਗਾ। ਅੱਜ ਦੁਬਈ ਦਾ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਂਟੀਗਰੇਡ ਰਹੇਗਾ, ਜਦੋਂ ਕਿ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਂਟੀਗਰੇਡ ਰਹਿਣ ਦੀ ਸੰਭਾਵਨਾ ਹੈ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਹਰਸ਼ਿਤ ਰਾਣਾ/ਵਰੁਣ ਚੱਕਰਵਰਤੀ ਅਤੇ ਮੁਹੰਮਦ ਸ਼ਮੀ।
ਆਸਟਰੇਲੀਆ: ਸਟੀਵ ਸਮਿਥ (ਕਪਤਾਨ), ਟ੍ਰੈਵਿਸ ਹੈੱਡ, ਜੈਕ ਫਰੇਜ਼ਰ ਮੈਗਾਰਚ/ਕੂਪਰ ਕੋਨੋਲੀ, ਮਾਰਨਸ ਲੈਬੂਸ਼ੇਨ, ਜੋਸ਼ ਇੰਗਲਿਸ (ਡਬਲਯੂ.ਕੇ.), ਅਲੈਕਸ ਕੈਰੀ, ਗਲੇਨ ਮੈਕਸਵੈੱਲ, ਨਾਥਨ ਐਲਿਸ, ਬੇਨ ਡਵਾਰਸ਼ਾ, ਐਡਮ ਜ਼ੈਂਪਾ, ਤਨਵੀਰ ਸੰਘਾ।

PSEB ਨੇ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਕੀਤਾ ਰੱਦ, 28 ਫਰਵਰੀ ਨੂੰ ਹੋਈ ਸੀ ਪ੍ਰੀਖਿਆ

LEAVE A REPLY

Please enter your comment!
Please enter your name here