ਪਟਿਆਲਾ, 21 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ: ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਕਰਵਾਈਆਂ ਜਾ ਰਹੀਆਂ ਹਨ ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ (Secretary of the District Tournament Committee) ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਫਟਬਾਲ ਲੜਕੀਆਂ ਦੇ ਮੁਕਾਬਲੇ ਪੀਐਮਸ੍ਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ । ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਭੁਨਰਹੇੜੀ ਜ਼ੋਨ ਨੇ ਪਹਿਲਾਂ,ਪਟਿਆਲਾ 3 ਜ਼ੋਨ ਨੇ ਦੂਜਾ ਤੇ ਘਨੌਰ ਜ਼ੋਨ ਨੇ ਤੀਜਾ, ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਉਹ ਭੁਨਰਹੇੜੀ ਜ਼ੋਨ ਨੇ ਪਹਿਲਾਂ, ਪਟਿਆਲਾ 3 ਜ਼ੋਨ ਨੇ ਦੂਜਾ ਤੇ ਘਨੌਰ ਜ਼ੋਨ ਨੇ ਤੀਜਾ, ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿੱਚ ਉਹ ਭੁਨਰਹੇੜੀ ਜ਼ੋਨ ਨੇ ਪਹਿਲਾਂ, ਘਨੌਰ ਜ਼ੋਨ ਨੇ ਦੂਜਾ ਤੇ ਪਟਿਆਲਾ 2 ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਭੁਨਰਹੇੜੀ ਜ਼ੋਨ ਦੇ ਜ਼ੋਨਲ ਸਕੱਤਰ ਤਰਸੇਮ ਸਿੰਘ ਨੇ ਲੜਕੀਆਂ ਦੇ ਸਾਫਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਟੀਮ ਦੇ ਮੈਨੇਜਰ ਗੌਰਵ ਬਿਰਦੀ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ।
ਇਸ ਮੌਕੇ ਖੇਡ ਕਨਵੀਨਰ (Game Convener) ਸ਼ਸ਼ੀ ਮਾਨ ਜ਼ੋਨਲ ਸਕੱਤਰ ਪਟਿਆਲਾ 3, ਹਰੀਸ਼ ਸਿੰਘ ਰਾਵਤ, ਪਵਿੱਤਰ ਸਿੰਘ, ਹਰਪ੍ਰੀਤ ਕੌਰ, ਖੇਡ ਇੰਚਾਰਜ ਅਮਿਤ ਕੁਮਾਰ ਹੈੱਡ ਮਾਸਟਰ ਖੇੜੀਬਰਨਾਂ, ਬਿਕਰਮ ਠਾਕੁਰ, ਗੁਰਜੰਟ ਸਿੰਘ, ਡਾ. ਆਸਾ ਸਿੰਘ, ਇੰਦਰਜੀਤ ਕੌਰ, ਕਮਲਜੀਤ ਕੌਰ, ਡਾ ਨਿਧੀ, ਹਰਦੀਪ ਸਿੰਘ, ਸ਼ੰਕਰ ਨੇਗੀ, ਯਸ਼ਦੀਪ ਸਿੰਘ, ਪਵਨ ਕੁਮਾਰ, ਗੁਰਜੀਤ ਸਿੰਘ, ਅਖਿਲ ਬਜਾਜ, ਆਕਾਸ਼ਦੀਪ ਚੰਨਾ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ, ਰਾਕੇਸ਼ ਕੁਮਾਰ ਲਚਕਾਣੀ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।
Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਗਰੀਕੋ ਰੋਮਨ ਕੁਸ਼ਤੀਆਂ ਤੇ ਜੂਡੋ ਦੇ ਮੁਕਾਬਲੇ ਹੋਏ









