BGT: ਆਸਟ੍ਰੇਲੀਆ ਦੌਰੇ ‘ਤੇ ਨਹੀਂ ਜਾਣਗੇ ਮੁਹੰਮਦ ਸ਼ਮੀ, BCCI ਨੇ ਦਿੱਤੀ ਜਾਣਕਾਰੀ
ਨਵੀ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਸਟ੍ਰੇਲੀਆ ਦੌਰੇ ‘ਤੇ ਨਹੀਂ ਜਾਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਤੇਜ਼ ਗੇਂਦਬਾਜ਼ ਦੀ ਫਿਟਨੈੱਸ ਦੀ ਜਾਣਕਾਰੀ ਦਿੰਦੇ ਹੋਏ ਉਸ ਨੂੰ ਆਸਟ੍ਰੇਲੀਆ ਖਿਲਾਫ ਅਗਲੇ ਦੋ ਟੈਸਟ ਮੈਚਾਂ ਲਈ ਅਣਫਿੱਟ ਘੋਸ਼ਿਤ ਕੀਤਾ।
ਖੱਬੇ ਗੋਡੇ ‘ਚ ਸੋਜ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸੱਜੀ ਅੱਡੀ ਦੀ ਸਰਜਰੀ ਤੋਂ ਬਾਅਦ ਉਹ ਇਸ ਸਮੱਸਿਆ ਤੋਂ ਚਾਹੇ ਉਭਰ ਗਏ ਹਨ ਪਰ ਉਨ੍ਹਾਂ ਦੇ ਖੱਬੇ ਗੋਡੇ ‘ਚ ਸੋਜ ਹੈ। ਜਿਸ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ।
ਬਾਕੀ ਦੋ ਟੈਸਟਾਂ ਲਈ ਫਿੱਟ ਨਹੀਂ
ਬੀਸੀਸੀਆਈ ਨੇ ਪੋਸਟ ਕੀਤਾ ਅਤੇ ਕਿਹਾ, ਸ਼ਮੀ ਨੇ ਅੱਡੀ ਦੀ ਸਰਜਰੀ ਤੋਂ ਬਾਅਦ ਮੈਚ ਫਿਟਨੈਸ ਮੁੜ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੌਜੂਦਾ ਡਾਕਟਰੀ ਮੁਲਾਂਕਣ ਦੇ ਆਧਾਰ ‘ਤੇ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਇਹ ਤੈਅ ਕੀਤਾ ਹੈ ਕਿ ਉਸਦੇ ਗੋਡੇ ਨੂੰ ਗੇਂਦਬਾਜ਼ੀ ਭਾਰ ਦੇ ਨਿਯੰਤਰਿਤ ਐਕਸਪੋਜਰ ਲਈ ਹੋਰ ਸਮਾਂ ਚਾਹੀਦਾ ਹੈ। ਇਸ ਕਾਰਨ ਸ਼ਮੀ ਨੂੰ ਬਾਰਡਰ-ਗਾਵਸਕਰ ਟਰਾਫੀ ਦੇ ਬਾਕੀ ਦੋ ਟੈਸਟਾਂ ਲਈ ਫਿੱਟ ਨਹੀਂ ਐਲਾਨਿਆ ਗਿਆ ਹੈ।