ਬੈਂਗਲੁਰੂ ਨੇ ਜਿੱਤਿਆ IPL-18 ਦਾ ਉਦਘਾਟਨੀ ਮੈਚ: ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ

0
22

– ਕੋਹਲੀ-ਸਾਲਟ ਨੇ ਬਣਾਏ ਅਰਧ ਸੈਂਕੜੇ, ਕਰੁਣਾਲ ਨੇ ਲਈਆਂ 3 ਵਿਕਟਾਂ

ਬੈਂਗਲੁਰੂ, 23 ਮਾਰਚ 2025 – ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੇ ਆਈਪੀਐਲ-18 ਦਾ ਉਦਘਾਟਨੀ ਮੈਚ ਜਿੱਤ ਲਿਆ ਹੈ। ਬੈਂਗਲੁਰੂ ਟੀਮ ਨੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ। ਆਰਸੀਬੀ ਨੇ ਕਰੀਬ 3 ਸਾਲਾਂ ਬਾਅਦ ਕੇਕੇਆਰ ਨੂੰ ਹਰਾਇਆ ਹੈ। ਟੀਮ ਨੂੰ ਇਹ ਜਿੱਤ ਲਗਾਤਾਰ 4 ਹਾਰਾਂ ਤੋਂ ਬਾਅਦ ਮਿਲੀ ਹੈ।

ਈਡਨ ਗਾਰਡਨ ਸਟੇਡੀਅਮ ਵਿੱਚ ਬੈਂਗਲੁਰੂ ਨੇ 16.2 ਓਵਰਾਂ ਵਿੱਚ 175 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਵਿਰਾਟ ਕੋਹਲੀ 59 ਦੌੜਾਂ ਬਣਾ ਕੇ ਅਜੇਤੂ ਵਾਪਸ ਪਰਤੇ। ਕਪਤਾਨ ਰਜਤ ਪਾਟੀਦਾਰ ਨੇ 34 ਅਤੇ ਫਿਲ ਸਾਲਟ ਨੇ 56 ਦੌੜਾਂ ਬਣਾਈਆਂ। ਕੋਲਕਾਤਾ ਵੱਲੋਂ ਵਰੁਣ ਚੱਕਰਵਰਤੀ, ਵੈਭਵ ਅਰੋੜਾ ਅਤੇ ਸੁਨੀਲ ਨਾਰਾਇਣ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਇਹ ਵੀ ਪੜ੍ਹੋ: ਬੀਤੇ ਦਿਨ 22 ਮਾਰਚ ਦੀਆਂ ਚੋਣਵੀਆਂ ਖਬਰਾਂ (23-3-2025)

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਏ ਕੋਲਕਾਤਾ ਨੇ 8 ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾਈਆਂ। ਕਪਤਾਨ ਅਜਿੰਕਿਆ ਰਹਾਣੇ (56 ਦੌੜਾਂ) ਨੇ ਅਰਧ ਸੈਂਕੜਾ ਲਗਾਇਆ। ਜਦੋਂ ਕਿ ਸੁਨੀਲ ਨਾਰਾਇਣ ਨੇ 44 ਦੌੜਾਂ ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਬੰਗਲੌਰ ਵੱਲੋਂ ਕਰੁਣਾਲ ਪੰਡਯਾ ਨੇ 3 ਵਿਕਟਾਂ ਲਈਆਂ। ਜੋਸ਼ ਹੇਜ਼ਲਵੁੱਡ ਨੇ 2 ਵਿਕਟਾਂ ਲਈਆਂ। ਯਸ਼ ਦਿਆਲ, ਰਸਿਖ ਸਲਾਮ ਅਤੇ ਸੁਯਸ਼ ਸ਼ਰਮਾ ਨੂੰ ਇੱਕ-ਇੱਕ ਵਿਕਟ ਮਿਲੀ।

LEAVE A REPLY

Please enter your comment!
Please enter your name here