ਚੈਂਪੀਅਨਸ ਟਰਾਫੀ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਝਟਕਾ, ਇਸ ਖਿਡਾਰੀ ਨੇ ਕੀਤਾ ਸੰਨਿਆਸ ਦਾ ਐਲਾਨ
ਨਵੀ ਦਿਲੀ, 6 ਫਰਵਰੀ: ਆਸਟ੍ਰੇਲੀਆ ਦੇ ਖਿਡਾਰੀ ਮਾਰਕਸ ਸਟੋਇਨਿਸ ਨੇ ਵਨਡੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਅਚਾਨਕ ਸੰਨਿਆਸ ਲੈਣ ਦਾ ਐਲਾਨ ਕੀਤਾ। ਸਟੋਇਨਿਸ ਨੂੰ ਚੈਂਪੀਅਨਜ਼ ਟਰਾਫੀ ਲਈ ਆਸਟਰੇਲੀਆ ਦੀ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਹੁਣ ਉਹ ਇਸ ਟੂਰਨਾਮੈਂਟ ‘ਚ ਖੇਡਦੇ ਨਜ਼ਰ ਨਹੀਂ ਆਉਣਗੇ। ਆਸਟ੍ਰੇਲੀਆ ਲਈ ਇਹ ਵੱਡਾ ਝਟਕਾ ਹੈ, ਕਿਉਂਕਿ ਮਿਸ਼ੇਲ ਮਾਰਸ਼ ਸੱਟ ਕਾਰਨ ਪਹਿਲਾਂ ਹੀ ਬਾਹਰ ਹਨ, ਜਦਕਿ ਕਪਤਾਨ ਪੈਟ ਕਮਿੰਸ ਦੇ ਖੇਡਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ। 2015 ‘ਚ ਡੈਬਿਊ ਕਰਨ ਵਾਲੇ ਇਸ ਆਲਰਾਊਂਡਰ ਨੇ ਆਸਟ੍ਰੇਲੀਆ ਲਈ 71 ਵਨਡੇ ਮੈਚ ਖੇਡੇ ਹਨ। ਜਿਸ ਵਿੱਚ ਉਸ ਨੇ 1495 ਦੌੜਾਂ ਬਣਾਈਆਂ ਅਤੇ 48 ਵਿਕਟਾਂ ਲਈਆਂ।
PSEB ਵੱਲੋਂ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਜਾਣੋ ਇਮਤਿਹਾਨ ਦੀ ਮਿਤੀ ਸਣੇ ਸਾਰੀ ਜਾਣਕਾਰੀ
ਸਟੋਇਨਿਸ ਨੇ ਕਿਹਾ, “ਆਸਟ੍ਰੇਲੀਆ ਲਈ ਵਨਡੇ ਕ੍ਰਿਕੇਟ ਖੇਡਣਾ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ, ਅਤੇ ਮੈਂ ਹਰੇ ਅਤੇ ਸੁਨਹਿਰੀ ਰੰਗ ਦੇ ਮੈਦਾਨ ‘ਤੇ ਬਿਤਾਏ ਹਰ ਪਲ ਲਈ ਸ਼ੁਕਰਗੁਜ਼ਾਰ ਹਾਂ। ਉੱਚ ਪੱਧਰ ‘ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਉਹ ਚੀਜ਼ ਹੈ ਜਿਸਦੀ ਮੈਂ ਹਮੇਸ਼ਾ ਕਦਰ ਕਰਾਂਗਾ। ਇਹ ਕੋਈ ਆਸਾਨ ਫੈਸਲਾ ਨਹੀਂ ਸੀ, ਪਰ ਮੇਰਾ ਮੰਨਣਾ ਹੈ ਕਿ ਇਹ ਮੇਰੇ ਲਈ ਵਨਡੇ ਤੋਂ ਦੂਰ ਰਹਿਣ ਅਤੇ ਆਪਣੇ ਕਰੀਅਰ ਦੇ ਅਗਲੇ ਅਧਿਆਏ ‘ਤੇ ਪੂਰਾ ਧਿਆਨ ਦੇਣ ਦਾ ਸਹੀ ਸਮਾਂ ਹੈ। ਮੇਰਾ ਰੋਨ (ਐਂਡਰਿਊ ਮੈਕਡੋਨਲਡ) ਨਾਲ ਬਹੁਤ ਵਧੀਆ ਰਿਸ਼ਤਾ ਹੈ ਅਤੇ ਮੈਂ ਉਸਦੇ ਸਮਰਥਨ ਦੀ ਬਹੁਤ ਕਦਰ ਕਰਦਾ ਹਾਂ।