ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਦਿੱਤਾ 141 ਦੌੜਾਂ ਦਾ ਟੀਚਾ
ਆਸਟ੍ਰੇਲੀਆ ਨੇ ਤੀਜੇ ਵਨਡੇ ‘ਚ ਪਾਕਿਸਤਾਨ ਨੂੰ 141 ਦੌੜਾਂ ਦਾ ਟੀਚਾ ਦਿੱਤਾ ਹੈ। ਪਰਥ ਦੀ ਉਛਾਲ ਭਰੀ ਪਿੱਚ ‘ਤੇ ਮੇਜ਼ਬਾਨ ਟੀਮ ਦੀ ਬੱਲੇਬਾਜ਼ੀ ਫਲਾਪ ਰਹੀ ਅਤੇ 31.5 ਓਵਰਾਂ ‘ਚ 140 ਦੌੜਾਂ ਹੀ ਬਣਾ ਸਕੀ। ਟੀਮ ਦੇ ਟਾਪ-5 ਬੱਲੇਬਾਜ਼ 25 ਦੌੜਾਂ ਤੋਂ ਵੱਧ ਨਹੀਂ ਬਣਾ ਸਕੇ। ਸਲਾਮੀ ਬੱਲੇਬਾਜ਼ ਮੈਥਿਊ ਸ਼ਾਰਟ ਨੇ 22 ਅਤੇ ਸੀਨ ਐਬੋਟ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ- ਨੋਇਡਾ ਐਕਸਪ੍ਰੈਸ ਵੇਅ ‘ਤੇ ਖੜ੍ਹੇ ਟਰੱਕ ਨਾਲ ਕਾਰ ਟਕਰਾਈ, 5 ਲੋਕਾਂ ਨੇ ਗਵਾਈ ਜਾਨ
ਪਰਥ ‘ਚ ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਤੇਜ਼ ਗੇਂਦਬਾਜ਼ਾਂ ਨੇ ਸਹੀ ਸਾਬਤ ਕੀਤਾ। ਸ਼ਾਹੀਨ ਸ਼ਾਹ ਅਫਰੀਦੀ ਅਤੇ ਨਸੀਮ ਸ਼ਾਹ ਨੇ 3-3 ਵਿਕਟਾਂ ਲਈਆਂ। ਹੈਰਿਸ ਰੌਫ ਨੇ 2 ਵਿਕਟਾਂ ਲਈਆਂ। ਮੁਹੰਮਦ ਹਸਨੈਨ ਨੂੰ ਇਕ ਵਿਕਟ ਮਿਲੀ। ਜਦਕਿ ਇਕ ਬੱਲੇਬਾਜ਼ ਰਿਟਾਇਰ ਹੋ ਗਿਆ।