ਏਸ਼ੀਆ ਹਾਕੀ ਕੱਪ ਵਿਚ ਭਾਰਤ ਨੇ ਸੁਪਰ-4 ਦੌਰ ਦੇ ਪਹਿਲੇ ਮੁਕਾਬਲੇ ਵਿਚ ਜਾਪਾਨ ਨੂੰ ਸ਼ਨੀਵਾਰ ਨੂੰ 4-1 ਨਾਲ ਹਰਾ ਦਿੱਤਾ। ਜੀ. ਬੀ. ਕੇ. ਏਰੀਨਾ ਵਿਚ ਹੋਏ ਮੁਕਾਬਲੇ ਵਿਚ ਭਾਰਤ ਨੇ ਪਹਿਲੇ ਹੀ ਕੁਆਰਟਰ ਵਿਚ ਗੋਲ ਦੇ ਨਾਲ ਸ਼ੁਰੂਆਤ ਕੀਤੀ। ਮੈਚ ਦੇ ਸ਼ੁਰੂਆਤੀ ਪੰਜ ਮਿੰਟ ਵਿਚ ਜਾਪਾਨ ਭਾਰਤ ’ਤੇ ਹਾਵੀ ਰਿਹਾ ਪਰ ਮੈਚ ਦੇ 8ਵੇਂ ਮਿੰਟ ਵਿਚ ਮਨਜੀਤ ਸਿੰਘ ਨੇ ਚਾਰ ਡਿਫੈਂਡਰਾਂ ਤੇ ਗੋਲਕੀਪਰ ਨੂੰ ਝਕਾਨੀ ਦਿੰਦੇ ਹੋਏ ਭਾਰਤ ਲਈ ਪਹਿਲਾ ਗੋਲ ਕੀਤਾ। ਇਸ ਗੋਲ ਨੇ ਭਾਰਤੀ ਟੀਮ ਨੂੰ ਜੋਸ਼ ਨਾਲ ਭਰ ਦਿੱਤਾ ਜਿਹੜਾ ਮੈਦਾਨ ’ਤੇ ਵੀ ਸਾਫ ਦਿਸ ਰਿਹਾ ਸੀ।
ਪਹਿਲੇ ਕੁਆਰਟਰ ਵਿਚ ਭਾਰਤ ਨੂੰ 1-0 ਦੀ ਬੜ੍ਹਤ ਦੇਣ ਤੋਂ ਬਾਅਦ ਜਾਪਾਨ ਨੇ ਦੂਜੇ ਕੁਆਰਟਰ ਵਿਚ ਹਮਲਵਾਰ ਖੇਡ ਦਿਖਾਈ। ਮੈਚ ਦੇ 18ਵੇਂ ਮਿੰਟ ਵਿਚ ਨੇਵਾ ਟਾਕੁਮਾ ਨੇ ਜਾਪਾਨ ਲਈ ਗੋਲ ਕਰਦੇ ਹੋਏ ਸਕੋਰ 1-1 ’ਤੇ ਲਿਆ ਖੜ੍ਹਾ ਕੀਤਾ। ਤੀਜੇ ਕੁਆਰਟਰ ਵਿਚ ਭਾਰਤ ਨੇ ਮਜ਼ਬੂਤ ਸ਼ੁਰੂਆਤ ਕੀਤੀ ਤੇ ਅੰਤ ਵਿਚ ਮੈਚ ਦੇ 34ਵੇਂ ਮਿੰਟ ਵਿਚ ਪਵਨ ਰਾਜਭਰ ਨੇ ਆਪਣਾ ਪਹਿਲਾ ਗੋਲ ਕਰਦੇ ਹੋਏ ਭਾਰਤ ਦੀ ਬੜ੍ਹਤ ਨੂੰ 2-1 ’ਤੇ ਪਹੁੰਚਾ ਦਿੱਤਾ।
ਚੌਥੇ ਕੁਆਰਟਰ ਦੀ ਸ਼ੁਰੂਆਤ ਭਾਰਤ ਲਈ ਚੰਗੀ ਨਹੀਂ ਰਹੀ ਕਿਉਕਿ ਕਾਰਤੀ ਸੇਲਵਮ ਜ਼ਖ਼ਮੀ ਹੋਣ ਦੇ ਕਾਰਨ ਫੀਲਡ ਵਿਚੋਂ ਬਾਹਰ ਚਲਾ ਗਿਆ। ਮੈਚ ਦੇ 52ਵੇਂ ਮਿੰਟ ਵਿਚ ਮਨਜੀਤ ਨੂੰ ਵੀ ਚਿਹਰੇ ’ਤੇ ਸੱਟ ਲੱਗੀ ਹਾਲਾਂਕਿ ਉਸਦੇ ਮਾਊਥ ਗਾਰਡ ਨੇ ਉਸ ਨੂੰ ਬਚਾ ਲਿਆ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਆਪਣੀ ਲੀਡ ਬਚਾਉਣ ਲਈ ਬਿਹਤਰੀਨ ਰੂਪ ਨਾਲ ਡਿਫੈਂਸ ਕੀਤਾ ਤੇ ਅੰਤ ਵਿਚ ਮੈਚ ਨੂੰ 2-1 ’ਤੇ ਖਤਮ ਕੀਤਾ। ਲੀਗ ਸਟੇਜ ਮੁਕਾਬਲੇ ਵਿਚ ਜਾਪਾਨ ਨੇ ਭਾਰਤ ਨੂੰ 5-2 ਨਾਲ ਕਰਾਰੀ ਹਾਰ ਦਿੱਤੀ ਸੀ ਪਰ ਭਾਰਤ ਨੇ ਵਾਪਸੀ ਕਰਦੇ ਹੋਏ ਇਹ ਮੁਕਾਬਲਾ ਆਪਣੇ ਨਾਂ ਕੀਤਾ।