ਪਟਿਆਲਾ, 20 ਸਤੰਬਰ 2025 : 69ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ (69th District Level School Games) ਸਾਲ 2025-26 ਦਾ ਫੈਨਸਿੰਗ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸੰਜੀਵ ਸ਼ਰਮਾ, ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਮਨਦੀਪ ਸਿੰਘ, ਸਰਲਾ ਭੱਟਨਾਗਰ, ਨਵਦੀਪ ਕੌਰ, ਦੀਪਕ, ਨਰਿੰਦਰ ਕੁਮਾਰ, ਹਰਮਨ ਸਿੰਘ, ਮਮਤਾ ਰਾਣੀ, ਅਰਜੁਨ, ਊਧੇ ਦੀ ਅਗਵਾਈ ਵਿੱਚ ਵੀਰ ਹਕੀਕਤ ਰਾਏ ਸਕੂਲ (Veer Haqiqat Rai School) ਪਟਿਆਲਾ ਵਿਖੇ ਕਰਵਾਇਆ ਗਿਆ ।
ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੇ ਭਾਗ ਲਿਆ । ਟੂਰਨਾਮੈਂਟ ਦੌਰਾਨ ਸਭ ਖਿਡਾਰੀਆਂ ਨੇ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ । ਇਸ ਟੂਰਨਾਮੈਂਟ ਵਿੱਚ ਅੰਡਰ-14 ਲੜਕੀਆਂ ਦੇ ਮੁਕਾਬਲੇ (Under-14 girls’ competition in the tournament) ਵਿੱਚ ਸੇਂਟ ਪੀਟਰਜ਼ ਅਕੈਡਮੀ ਪਟਿਆਲਾ ਦੀ ਆਲਿਯਾ ਖਾਨ ਪੁੱਤਰੀ ਅਬਦੁਲ ਰਹਿਮਾਨ ਨੇ ਫੋਆਇਲ ਈਵੈਂਟ ਵਿੱਚ ਗੋਲਡ ਮੈਡਲ ਅਤੇ ਈ. ਪੀ. ਈਵੈਂਟ ਵਿੱਚ ਸਿਲਵਰ ਮੈਡਲ ਹਾਸਲ ਕੀਤਾ । ਅਬਦੁਲ ਰਹਿਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲਿਯਾ ਖਾਨ ਕਾਫੀ ਲੰਬੇ ਸਮੇਂ ਤੋਂ ਇਸ ਟੂਰਨਾਮੈਂਟ ਲਈ ਤਿਆਰੀ ਕਰ ਰਹੀ ਸੀ ਅਤੇ ਇਹ ਸਫਲਤਾ ਉਸਦੀ ਕੜੀ ਮਿਹਨਤ ਦਾ ਨਤੀਜਾ ਹੈ । ਅਬਦੁਲ ਰਹਿਮਾਨ (Abdul Rahman) ਨੇ ਅੱਗੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਆਲਿਯਾ ਖਾਨ ਰਾਜ ਪੱਧਰੀ ਟੂਰਨਾਮੈਂਟ ਵਿੱਚ ਵੀ ਚੰਗਾ ਪ੍ਰਦਰਸ਼ਨ ਕਰੇਗੀ । ਇਸ ਮੋਕੇ ਜਗਜੀਤ ਸਿੰਘ ਚੌਹਾਨ, ਪੁਨਿਤ ਚੋਪੜਾ, ਮਨਪ੍ਰੀਤ ਸਿੰਘ, ਨਵਦੀਪ ਕੌਰ, ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਮੋਜੂਦ ਸਨ ।
Read More : ਸਕੂਲ ਆਫ਼ ਐਮੀਨੈਂਸ ਬਲਬੇੜਾ ਨੇ ਤਾਈਕਵਾਂਡੋ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ