ਪਟਿਆਲਾ 25 ਅਕਤੂਬਰ 2025 : ਡੀ. ਏ. ਵੀ. ਪਬਲਿਕ ਸਕੂਲ (D. A. V. Public School) ਦੇ ਹੋਣਹਾਰ ਵਿਦਿਆਰਥੀ ਆਰਵ ਕੁਮਾਰ ਨੇ ਤਲਵਾਰਬਾਜ਼ੀ (Fencing) ਦੀ ਖੇਡ ਵਿੱਚ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ ਨਾ ਸਿਰਫ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਬਲਕਿ ਆਪਣੇ ਕੋਚ ਅਤੇ ਅਧਿਆਪਕਾਂ ਦਾ ਵੀ ਮਾਣ ਵਧਾਇਆ ਹੈ । ਹਾਲ ਹੀ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ੍ਰੀ ਬੰਦਾ ਸਿੰਘ ਬਹਾਦੁਰ ਇੰਜਨੀਰਿੰਗ ਕਾਲਜ ਵਿੱਚ ਹੋਈਆਂ 69ਵੀਂਆ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2025-26 (69th Punjab State Inter-District School Games 2025-26) ਦੇ ਤਲਵਾਰਬਾਜ਼ੀ ਦੇ ਟੀਮ ਮੁਕਾਬਲਿਆਂ ਵਿੱਚ ਆਰਵ ਕੁਮਾਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਮਗਾ ਹਾਸਲ ਕੀਤਾ ।
ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡ ਪ੍ਰਤੀ ਉਤਸ਼ਾਹ ਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕਰਵਾਏ ਗਏ ਸਨ
ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡ ਪ੍ਰਤੀ ਉਤਸ਼ਾਹ ਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕਰਵਾਏ ਗਏ ਸਨ । ਆਰਵ ਕੁਮਾਰ ਨੇ ਤਲਵਾਰਬਾਜ਼ੀ ਦੇ ਹਰੇਕ ਰਾਊਂਡ ਵਿੱਚ ਆਪਣੀ ਚੁਸਤਤਾ, ਧੀਰਜ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ । ਜ਼ਿਕਰਯੋਗ ਹੈ ਕਿ ਆਰਵ ਕੁਮਾਰ ਦੀ ਚੋਣ 27ਵੀਂ ਸਬ-ਜੂਨੀਅਰ ਅੰਡਰ -14 ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ (27th Sub-Junior Under-14 National Fencing Championship) ਇੰਫਾਲ (ਮਣੀਪੁਰ) ਲਈ ਵੀ ਹੋ ਚੁੱਕੀ ਹੈ । ਆਰਵ ਕੁਮਾਰ ਨੇ ਇਸ ਮੌਕੇ ‘ਤੇ ਕਿਹਾ ਕਿ ਉਹ ਆਪਣੇ ਅਧਿਆਪਕਾਂ ਅਤੇ ਤਲਵਾਰਬਾਜੀ ਕੋਚ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਪ੍ਰੇਰਿਤ ਕੀਤਾ ਅਤੇ ਹਰ ਕਦਮ ‘ਤੇ ਉਸਦਾ ਹੌਸਲਾ ਵਧਾਇਆ ।
ਇਹ ਤਮਗਾ ਉਸ ਲਈ ਸਿਰਫ਼ ਇੱਕ ਸਨਮਾਨ ਨਹੀਂ, ਸਗੋਂ ਅੱਗੇ ਹੋਰ ਮਹਿਨਤ ਕਰਨ ਦੀ ਪ੍ਰੇਰਣਾ ਹੈ
ਉਸਨੇ ਕਿਹਾ ਕਿ ਇਹ ਤਮਗਾ ਉਸ ਲਈ ਸਿਰਫ਼ ਇੱਕ ਸਨਮਾਨ ਨਹੀਂ, ਸਗੋਂ ਅੱਗੇ ਹੋਰ ਮਹਿਨਤ ਕਰਨ ਦੀ ਪ੍ਰੇਰਣਾ ਹੈ । ਆਰਵ ਦਾ ਉਦੇਸ਼ ਹੈ ਕਿ ਉਹ ਆਉਣ ਵਾਲੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਆਪਣੇ ਰਾਜ ਅਤੇ ਸਕੂਲ ਦਾ ਨਾਮ ਰੌਸ਼ਨ ਕਰੇ । ਡੀ. ਏ. ਵੀ. ਸਕੂਲ ਦੇ ਪ੍ਰਿੰਸਿਪਲ ਨੇ ਆਰਵ ਕੁਮਾਰ ਨੂੰ ਉਸਦੀ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਸਦਾ ਇਹ ਪ੍ਰਦਰਸ਼ਨ ਡੀ ਏ ਵੀ ਦੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ ।









