ਪਟਿਆਲਾ, 13 ਨਵੰਬਰ 2025 : ਪਟਿਆਲਾ ਦੇ ਡੀ. ਏ. ਵੀ. ਪਬਲਿਕ ਸਕੂਲ (D. A. V. Public School) ਦੇ 6ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਆਰਵ ਕੁਮਾਰ ਨੇ ਆਪਣੀ ਲਾਜਵਾਬ ਪ੍ਰਦਰਸ਼ਨ ਨਾਲ ਸੂਬੇ ਅਤੇ ਸਕੂਲ ਦਾ ਮਾਣ ਵਧਾਇਆ ਹੈ ।
ਆਰਵ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ 6ਵਾਂ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ
ਆਰਵ ਨੇ ਇੰਫਾਲ (ਮਨੀਪੁਰ) ਵਿਖੇ ਆਯੋਜਿਤ 27ਵੀਂ ਸਬ-ਜੂਨੀਅਰ ਫੈਨਸਿੰਗ ਨੈਸ਼ਨਲ ਚੈਂਪੀਅਨਸ਼ਿਪ (27th Sub-Junior Fencing National Championship) ਵਿੱਚ ਸੈਬਰ ਈਵੈਂਟ ਦੇ ਟੀਮ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਿਆ , ਜਦਕਿ ਵਿਅਕਤੀਗਤ ਮੁਕਾਬਲਿਆਂ ਵਿੱਚ 6ਵਾਂ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ । ਇਹ ਪ੍ਰਾਪਤੀ ਉਸਦੀ ਲਗਾਤਾਰ ਤੀਜੀ ਨੈਸ਼ਨਲ ਪੱਧਰੀ ਸਫਲਤਾ ਹੈ, ਜੋ ਉਸਦੀ ਦ੍ਰਿੜ ਇੱਛਾ-ਸ਼ਕਤੀ, ਅਨੁਸ਼ਾਸਨ ਅਤੇ ਮਿਹਨਤ ਦਾ ਨਤੀਜਾ ਹੈ ।
ਆਰਵ ਕਰ ਰਿਹਾ ਹੈ ਐਨ. ਐਸ. ਐਨ. ਆਈ. ਐਸ. ਵਿੱਚ ਕਮ-ਐਂਡ-ਪਲੇ ਸਕੀਮ ਤਹਿਤ ਫੈਨਸਿੰਗ ਦੀ ਵਿਦਵਤ ਸਿਖਲਾਈ ਪ੍ਰਾਪਤ
ਇਸ ਤੋਂ ਇਲਾਵਾ ਆਰਵ ਕੁਮਾਰ (Aarav Kumar) ਨੇ ਹਾਲ ਹੀ ਵਿੱਚ ਹੋਈਆਂ 69ਵੀਂ ਪੰਜਾਬ ਰਾਜ ਅੰਤਰ-ਜਿਲ੍ਹਾ ਸਕੂਲ ਖੇਡਾਂ (2025–26) ਵਿੱਚ ਫੈਨਸਿੰਗ ਦੇ ਟੀਮ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਪ੍ਰਤਿਭਾ ਨੂੰ ਦੁਬਾਰਾ ਸਾਬਤ ਕੀਤਾ ਹੈ । ਆਰਵ ਇਸ ਸਮੇਂ ਐਨ. ਐਸ. ਐਨ. ਆਈ. ਐਸ. ਪਟਿਆਲਾ ਵਿੱਚ ਕਮ-ਐਂਡ-ਪਲੇ ਸਕੀਮ ਤਹਿਤ ਫੈਨਸਿੰਗ ਦੀ ਵਿਦਵਤ ਸਿਖਲਾਈ ਪ੍ਰਾਪਤ ਕਰ ਰਿਹਾ ਹੈ ।
ਇਹ ਸਕੀਮ ਸੀਨੀਅਰ ਐਗਜਕਿਊਟੀਵ ਡਾਇਰੈਕਟਰ (ਏ) ਵਿਨੀਤ ਕੁਮਾਰ ਦੇ ਸਮਰਪਿਤ ਯਤਨਾਂ ਨਾਲ ਮੁੜ ਚਾਲੂ ਕੀਤੀ ਗਈ ਹੈ
ਇਹ ਸਕੀਮ ਸੀਨੀਅਰ ਐਗਜਕਿਊਟੀਵ ਡਾਇਰੈਕਟਰ (ਏ) ਵਿਨੀਤ ਕੁਮਾਰ ਦੇ ਸਮਰਪਿਤ ਯਤਨਾਂ ਨਾਲ ਮੁੜ ਚਾਲੂ ਕੀਤੀ ਗਈ ਹੈ, ਜਿਸ ਨੇ ਨੌਜਵਾਨ ਖਿਡਾਰੀਆਂ ਲਈ ਇੱਕ ਮਜ਼ਬੂਤ ਮੰਚ ਮੁਹੱਈਆ ਕਰਵਾਇਆ ਹੈ । ਆਰਵ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਵਿਨੀਤ ਕੁਮਾਰ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਪ੍ਰੇਰਣਾ ਨਾਲ ਹੀ ਉਹ ਇਹ ਸਫਲਤਾ ਹਾਸਲ ਕਰ ਸਕਿਆ । ਉਸ ਨੇ ਆਪਣੇ ਕੋਚਾਂ ਅਤੇ ਸਕੂਲ ਦੇ ਅਧਿਆਪਕਾਂ ਦਾ ਵੀ ਹਾਰਦਿਕ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਪੜਾਅ ’ਤੇ ਉਸਦਾ ਮਨੋਬਲ ਵਧਾਇਆ ।
ਵਿਅਕਤੀਗਤ ਮੁਕਾਬਲਿਆਂ ਵਿੱਚ ਗੋਲਡ ਮੈਡਲ (Gold Medal) ਪੰਜਾਬ ਦੇ ਮਨਰਾਜ ਸਿੰਘ ਨੇ ਜਿੱਤਿਆ
ਦੱਸਣਯੋਗ ਹੈ ਕਿ ਵਿਅਕਤੀਗਤ ਮੁਕਾਬਲਿਆਂ ਵਿੱਚ ਗੋਲਡ ਮੈਡਲ (Gold Medal) ਪੰਜਾਬ ਦੇ ਮਨਰਾਜ ਸਿੰਘ ਨੇ ਜਿੱਤਿਆ ਜੋ ਕਿ ਐਨ. ਐਸ. ਐਨ. ਆਈ. ਐਸ. ਪਟਿਆਲਾ ਵਿੱਚ ਹੀ ਫੈਨਸਿੰਗ ਦੀ ਸਿਖਲਾਈ ਪ੍ਰਾਪਤ ਕਰ ਰਿਹਾ ਹੈ । ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਹਾਈ ਪ੍ਰੋਫਾਰਮੈਂਸ ਮੈਨੇਜਰ (HPM) ਕਿਸ਼ਨ ਕੁਮਾਰ ਨੇ ਦੋਹਾਂ ਖਿਡਾਰੀਆਂ ਦੀ ਪ੍ਰਾਪਤੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੌਜਵਾਨ ਖਿਡਾਰੀਆਂ ਦੀ ਇਹ ਕਾਮਯਾਬੀ ਭਵਿੱਖ ਵਿੱਚ ਪੰਜਾਬ ਅਤੇ ਦੇਸ਼ ਲਈ ਪ੍ਰੇਰਣਾਦਾਇਕ ਸਾਬਤ ਹੋਵੇਗੀ ।
Read More : ਖੇਡਾਂ ਵਤਨ ਪੰਜਾਬ ਦੀਆਂ 2024# ਸਾਈਕਲਿੰਗ ਖੇਡ ਮੁਕਾਬਲਿਆਂ ਦੇ ਅਖੀਰਲੇ ਦਿਨ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ









