ਹਰਿਆਣਾ ਦੇ ਮੁੱਕੇਬਾਜ਼ਾਂ ਨੇ ਖੇਲੋ ਇੰਡੀਆ ਯੂਥ ਖੇਡਾਂ ਦੇ ਆਖਰੀ ਦਿਨ ਯਾਨੀ ਕਿ ਸੋਮਵਾਰ ਨੂੰ ਸੁਨਹਿਰਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਰਾਜ ਨੂੰ ਪ੍ਰਤੀਯੋਗਤਾ ਦਾ ਖਿਤਾਬ ਜਿੱਤਵਾ ਦਿੱਤਾ। ਮੇਜ਼ਬਾਨ ਰਾਜ ਹਰਿਆਣਾ ਤੇ ਸਾਬਕਾ ਚੈਂਪੀਅਨ ਮਹਾਰਾਸ਼ਟਰ 41-41 ਸੋਨ ਤਗਮੇ ਜਿੱਤ ਕੇ ਇੱਕ ਸਮੇਨ ਬਰਾਬਰੀ ‘ਤੇ ਸਨ ਪਰ ਹਰਿਆਣਾ ਨੇ 20 ‘ਚੋਂ 10 ਸੋਨ ਤਗਮੇ ਜਿੱਤ ਕੇ ਮਹਾਰਾਸ਼ਟਰ ਨੂੰ ਮਾਤ ਦਿੱਤੀ।
ਹਰਿਆਣਾ ਨੇ ਖੇਲੋ ਇੰਡੀਆ ਯੂਥ ਖੇਡਾਂ ‘ਚ ਕੁੱਲ 52 ਸੋਨ, 39 ਚਾਂਧੀ ਦੇ ਤੇ 46 ਕਾਂਸੀ ਦੇ ਤਗਮੇ ਜਿੱਤੇ। ਪਿਛਲਾ ਜੇਤੂ ਮਹਾਰਾਸ਼ਟਰ 45 ਸੋਨ,40 ਚਾਂਦੀ ਤੇ 40 ਕਾਂਸੀ ਤਗਮੇ ਹੀ ਜਿੱਤ ਸਕਿਆ। ਕਰਨਾਟਕ ਨੇ ਪ੍ਰਤੀਯੋਗਤਾ ‘ਚ 22 ਸੋਨ ਤਗਮਿਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਜਿਸ ‘ਚ 19 ਤੈਰਾਕੀ ‘ਚ ਜਿੱਤੇ ਗਏ। ਮਨੀਪੁਰ ਨੇ 19 ਸੋਨ ਦੇ ਨਾਲ ਚੌਥਾ ਤੇ ਕੇਰਲ ਨੇ 18 ਸੋਨ ਤਗਮਿਆਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ।
ਹਰਿਆਣਾ ਦੀਆਂ ਲੜਕੀਆਂ ਨੇ ਹੈਂਡਬਾਲ ਫਾਈਨਲ ‘ਚ ਹਿਮਾਚਲ ਪ੍ਰਦੇਸ਼ ਨੂੰ 29-28 ਨਾਲ ਹਰਾ ਕੇ ਮੁਕਾਬਲੇ ਨੂੰ ਜਿਊਂਦਾ ਰੱਖਿਆ।ਅੰਤ ‘ਚ ਜਦੋਂ ਮੁਕਾਬਲਾ ਬਾਕਸਿੰਗ ‘ਚ ਆਇਆ ਤਾਂ ਹਰਿਆਣਾ ਨੇ ਸਾਰਿਆਂ ਨੂੰ ਪਛਾੜ ਦਿੱਤਾ। ਦੱਸ ਦਈਏ ਕਿ ਮੁੱਕੇਬਾਜ਼ੀ ‘ਚ 10 ਸੋਨ ਤੇ ਕੁਸ਼ਤੀ ‘ਚ 16 ਸੋਨ ਤਗਮੇ ਜਿੱਤ ਕੇ ਅਪਣਾ ਦਬਦਬਾ ਸਾਬਤ ਕਰਦੇ ਹੋਏ ਖੇਲੋ ਇੰਡੀਆ ਯੂਥ ਖੇਡਾਂ ਦਾ ਇਹ ਸੈਸ਼ਨ ਜਿੱਤ ਲਿਆ।