ਭਾਰਤੀ ਮਹਿਲਾ ਹਾਕੀ ਟੀਮ ਨੇ ਗੁਰਜੀਤ ਕੌਰ ਦੇ 2 ਗੋਲਾਂ ਦੀ ਬਦੌਲਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਅਰਜਨਟੀਨਾ ਨੂੰ ਪ੍ਰੋ ਲੀਗ ਡਬਲ ਲੇਗ ਦੇ ਪਹਿਲੇ ਮੈਚ ਵਿੱਚ 3-3 ਦੀ ਸਕੋਰਲਾਈਨ ਤੋਂ ਬਾਅਦ ਸ਼ੂਟਆਊਟ ਵਿੱਚ 2-1 ਨਾਲ ਹਰਾਇਆ। ਗੁਰਜੀਤ (37ਵੇਂ ਅਤੇ 51ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਤੋਂ ਗੋਲ ਕੀਤੇ ਅਤੇ ਲਾਲਰੇਮਸਿਆਮੀ ਨੇ ਚੌਥੇ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਅਰਜਨਟੀਨਾ ਲਈ, ਅਗਸਤੀਨਾ ਗੋਰਗੇਲਾਨੀ ਨੇ 22ਵੇਂ, 37ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ ਸ਼ੂਟਆਊਟ ਤੱਕ ਪਹੁੰਚਾਇਆ। ਸ਼ੂਟਆਊਟ ਵਿੱਚ, ਨੇਹਾ ਗੋਇਲ ਅਤੇ ਸੋਨਿਕਾ ਨੇ ਭਾਰਤ ਲਈ ਗੋਲ ਕੀਤੇ ਜਦਕਿ ਵਿਕਟੋਰੀਆ ਗ੍ਰੇਨਾਟੋ ਨੇ ਪ੍ਰੋ ਲੀਗ ਚੈਂਪੀਅਨ ਅਰਜਨਟੀਨਾ ਲਈ ਇੱਕਮਾਤਰ ਗੋਲ ਕੀਤਾ।