‘ਪਾਲਕ’ ਸਮੇਤ ਇਨ੍ਹਾਂ ਚੀਜ਼ਾਂ ਨੂੰ ਖੁਰਾਕ ‘ਚ ਕਰੋ ਸ਼ਾਮਿਲ, ਦੂਰ ਹੋਵੇਗੀ ਸਕਿਨ ਸੰਬੰਧੀ ਹਰ ਸਮੱਸਿਆ

0
363

ਸਰੀਰ ਨੂੰ ਸਿਹਤਮੰਦ ਰੱਖਣ ਲਈ ਚੰਗੇ ਖਾਣੇ ਦਾ ਸੇਵਨ ਬਹੁਤ ਜ਼ਰੂਰੀ ਹੁੰਦਾ ਹੈ। ਪੋਸ਼ਣ ਦੀ ਘਾਟ ਨਾਲ ਸਰੀਰ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਜਿਵੇਂ ਸਰੀਰ ‘ਚ ਵਿਟਾਮਿਨ, ਮਿਨਰਲਸ ਦੀ ਘਾਟ ਸਕਿਨ ‘ਤੇ ਸਾਫ਼ ਤੌਰ ‘ਤੇ ਨਜ਼ਰ ਆਉਂਦੀ ਹੈ।  ਵਿਟਾਮਿਨਾਂ ਦੀ ਘਾਟ ਨਾਲ ਚਮੜੀ ਦੀ ਰੰਗਤ ਘਟਣ ਲੱਗਦੀ ਹੈ। ਇਸਦੇ ਨਾਲ ਹੀ ਸਕਿਨ ‘ਤੇ ਕਈ ਤਰ੍ਹਾਂ ਦੇ ਧੱਬੇ ਆਦਿ ਵੀ ਪੈ ਜਾਂਦੇ ਹਨ। ਚਮੜੀ ਖੁਸ਼ਕ ਹੋ ਜਾਂਦੀ ਹੈ।

ਤੁਹਾਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਚੰਗੀ ਸਕਿਨ ਅਤੇ ਲੰਬੇ ਸਮੇਂ ਤੱਕ ਖੁਦ ਨੂੰ ਜਵਾਨ ਰੱਖਣ ਲਈ ਸਾਨੂੰ ਚੰਗੀ ਖੁਰਾਕ ‘ਚ ਚੰਗੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਹਮੇਸ਼ਾ ਲੋਕ ਬਾਹਰ ਦਾ ਖਾਣਾ ਖਾਣਾ ਪਸੰਦ ਕਰਦੇ ਹਨ। ਇਸ ਲਈ ਖੁਦ ਦਾ ਧਿਆਨ ਰੱਖਦੇ ਹੋਏ ਮੌਸਮ ਅਨੁਸਾਰ ਫੂਡਸ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ। ਆਓ ਜਾਣਦੇ ਹਾਂ ਗਰਮੀਆਂ ‘ਚ ਕਿਹੜੇ-ਕਿਹੜੇ ਫੂਡਸ ਫਾਇਦੇਮੰਦ ਸਾਬਤ ਹੋ ਸਕਦੇ ਹਨ।

ਪਾਲਕ
ਤੁਹਾਡੀ ਸਿਹਤ ਲਈ ਹਰੀਆਂ ਸਬਜ਼ੀਆਂ ਬਹੁਤ ਫਾਇਦੇਮੰਦ ਹੁੰਦੀਆਂ ਹਨ, ਉਸ ‘ਚੋਂ ਇਕ ਪਾਲਕ ਹੈ। ਇਹ ਥਕਾਵਟ ਦੂਰ ਕਰਨ, ਨੀਂਦ ਦੀ ਘਾਟ, ਅਨੀਮੀਆ ਅਤੇ ਡਾਰਕ ਸਰਕਲ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੀ ਹੈ। ਪਾਲਕ ਨਾਲ ਸਰੀਰ ਨੂੰ ਭਰਪੂਰ ਆਇਰਨ, ਵਿਟਾਮਿਨ ਮਿਲਦੇ ਹਨ, ਇਸ ਲਈ ਇਸ ਦਾ ਸੇਵਨ ਕਰਦੇ ਰਹੋ।

ਟਮਾਟਰ
ਟਮਾਟਰ ‘ਚ ਐਂਟੀ-ਆਕਸੀਡੈਂਟ ਗੁਣ ਪਾਇਆ ਜਾਂਦਾ ਹੈ ਅਤੇ ਟਮਾਟਰ ‘ਚ ਵਿਟਾਮਿਨ-ਸੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਖਾਣੇ ‘ਚ ਰੋਜ਼ ਇਕ ਟਮਾਟਰ ਖਾ ਸਕਦੇ ਹੋ। ਇਸ ਨਾਲ ਸਰੀਰ ਨੂੰ ਵਿਟਾਮਿਨ-ਏ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਭਰਪੂਰ ਮਿਲੇਗਾ, ਤਾਂ ਚਮਕਦਾਰ ਸਕਿਨ ਲਈ ਖੁਰਾਕ ‘ਚ ਟਮਾਟਰ ਜ਼ਰੂਰ ਸ਼ਾਮਲ ਕਰੋ।

ਤਰਬੂਜ਼
ਗਰਮੀਆਂ ‘ਚ ਜ਼ਿਆਦਾਤਰ ਲੋਕ ਤਰਬੂਜ਼ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਇਹ ਰਸੀਲਾ ਫ਼ਲ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਣ ‘ਚ ਮਦਦ ਕਰਦਾ ਹੈ। ਉਧਰ ਇਸ ਨਾਲ ਗਰਮੀਆਂ ‘ਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ-ਢਿੱਡ ਦਰਦ, ਡਿਹਾਈਡ੍ਰੇਸ਼ਨ ਆਦਿ ਨੂੰ ਘੱਟ ਕਰ ਸਕਦੇ ਹੋ। ਇੰਨਾ ਹੀ ਨਹੀਂ ਗਰਮੀਆਂ ‘ਚ ਤਰਬੂਜ਼ ਦਾ ਸੇਵਨ ਕਰਨ ਨਾਲ ਤੁਹਾਨੂੰ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਹੈ, ਜਿਸ ਨਾਲ ਤੁਹਾਡੇ ਸਰੀਰ ਦਾ ਭਾਰ ਘੱਟ ਹੋ ਸਕਦਾ ਹੈ।

ਨਾਰੀਅਲ ਪਾਣੀ
ਨਾਰੀਅਲ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਨਾਲ ਸਾਡੀ ਸਕਿਨ ਵੀ ਹਾਈਡ੍ਰੇਟ ਰਹਿੰਦੀ ਹੈ, ਜਿਸ ਨਾਲ ਸਕਿਨ ਸਬੰਧੀ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਨਾਰੀਅਲ ਪਾਣੀ ਨਾਲ ਸਕਿਨ ‘ਚ ਨਿਖਾਰ ਆਉਂਦਾ ਹੈ। ਇਸ ‘ਚ ਵਿਟਾਮਿਨ ਬੀ2, ਬੀ3 ਅਤੇ ਸੀ ਪਾਇਆ ਜਾਂਦਾ ਹੈ, ਜੋ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਬਣਾਏ ਰੱਖਣ ‘ਚ ਮਦਦ ਕਰਦਾ ਹੈ।

LEAVE A REPLY

Please enter your comment!
Please enter your name here