ਚੰਡੀਗੜ੍ਹ ਤੋਂ ਚੱਲੇਗੀ ਅਯੁੱਧਿਆ ਲਈ ਸਪੈਸ਼ਲ ਟ੍ਰੇਨ, 5 ਜੁਲਾਈ ਤੋਂ ਹੋਵੇਗੀ ਸ਼ੁਰੂ
ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਚੰਡੀਗੜ੍ਹ ਤੋਂ ਅਯੁੱਧਿਆ ਧਾਮ ਯਾਤਰਾ ਲਈ ਸਪੈਸ਼ਲ ਟੂਰਿਸਟ ਟ੍ਰੇਨ ਚਲਾਉਣ ਦਾ ਫੈਸਲਾ ਲਿਆ ਹੈ। IRCTC ਵੱਲੋਂ ਟ੍ਰੇਨ ਵਿਚ ਸਾਰੇ ਕੋਚ ਥਰਡ ਏਸੀ ਦੇ ਲਗਾਏ ਜਾਣਗੇ ਜਿਸ ਵਿਚ 2 ਸ਼੍ਰੇਣੀਆਂ ਰੱਖੀਆਂ ਗਈਆਂ ਹਨ।
ਕੰਫਰਟ ਕੈਟੇਗਰੀ ਵਿਚ ਸਫਰ ਕਰਨ ਵਾਲੇ 2 ਤੋਂ 3 ਪੈਸੇਂਜਰ ਤੋਂ 22240 ਤੇ 5 ਤੋਂ 11 ਸਾਲ ਦੇ ਬੱਚਿਆਂ ਲ 20015 ਰੁਪਏ ਤੈਅ ਕੀਤੇ ਗਏ ਹਨ। ਸਟੈਂਡਰਡ ਸ਼੍ਰੇਣੀ ਵਿਚ 2 ਤੋਂ 3 ਯਾਤਰੀਆਂ ਤੋਂ 18520 ਤੇ ਬੱਚਾ ਸ਼ਾਮਲ ਹੋਵੇ ਤਾਂ 16670 ਰੁਪਏ ਦੇਣੇ ਹੋਣਗੇ।
ਰੀਜਨਲ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ, ਜਲੰਧਰ, ਲੁਧਿਆਣਾ ਵਾਇਆ ਚੰਡੀਗੜ੍ਹ ਹੁੰਦੇ ਹੋਏ ਸਪੈਸ਼ਲ ਟੂਰਿਸਟ ਟ੍ਰੇਨ 5 ਜੁਲਾਈ ਨੂੰ ਚਲਾਈ ਜਾਵੇਗੀ। ਇਸ ਵਿਚ 7 ਰਾਤਾਂ ਤੇ 8 ਦਿਨ ਸ਼ਾਮਲ ਹਨ। ਇਸ ਦੇ ਨਾਲ ਹੀ ਸੈਲਾਨੀ 5 ਧਾਰਮਿਕ ਥਾਵਾਂ ਦੇ ਦਰਸ਼ਨ ਕਰ ਸਕਣਗੇ।
ਇਸ ਲਈ IRTCT ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ਨੂੰ ਸਵੇਰੇ, ਦੁਪਹਿਰ ਤੇ ਰਾਤ ਦਾ ਖਾਣਾ ਉਪਲਬਧ ਕਰਵਾਇਆ ਜਾਵੇਗਾ ਜਿਸ ਲਈ ਕੋਈ ਵਾਧੂ ਫੀਸ ਨਹੀਂ ਵਸੂਲੀ ਜਾਵੇਗੀ। ਟ੍ਰੇਨ 5 ਜੁਲਾਈ ਦੀ ਸਵੇਰੇ ਪਠਾਨਕੋਟ, ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਨੀਪਤ, ਸੋਨੀਪਤ, ਦਿੱਲੀ ਦੇ ਬਾਅਦ ਹਰਿਦੁਆਰ ਹੁੰਦੇ ਹੋਏ ਅੱਗੇ ਆਏਗੀ। ਇਸ ਵਿਚ ਹਰਿਦੁਆਰ, ਰਿਸ਼ੀਕੇਸ਼, ਵਾਰਾਣਸੀ, ਅਯੁੱਧਿਆ ਧਾਮ ਤੇ ਪ੍ਰਯਾਗਰਾਜ ਦੇ ਤੀਰਥ ਥਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ :ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ || Punjab News
ਯਾਤਰਾ ਦੇ ਬਾਅਦ ਐੱਲ.ਟੀ.ਏ. ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। IRCTC ਦੇ ਸੈਕਟਰ-34 ਸਥਿਤ ਹੈੱਡ ਆਫਿਸ ਵਿਚ ਵੀ ਬੁਕਿੰਗ ਦੀ ਸਹੂਲਤ। ਕਈ ਛੋਟੇ ਸਟੇਸ਼ਨਾਂ ਤੋਂ ਚੜ੍ਹਨ ਤੇ ਉਤਰਨ ਦੀ ਸਹੂਲਤ। ਯਾਤਰਾ ਦੌਰਾਨ ਟ੍ਰਾਂਸਪੋਰੇਟਸ਼ਨ ਦੀ ਸਹੂਲਤ, ਟ੍ਰੇਨ ਯਾਤਰੀਆਂ ਨੂੰ ਸਫਰ ਦੌਰਾਨ ਠਹਿਰਣ ਦਾ ਇੰਤਜ਼ਾਮ, ਕੰਫਰਟ ਸ਼੍ਰੇਣੀ ਵਿਚ ਏਸੀ ਤੇ ਸਟੈਂਡਰਡ ਸ਼੍ਰੇਣੀ ਵਿਚ ਨਾਨ ਏਸੀ ਰੂਮ, ਭਾਰਤ ਦਰਸ਼ਨ ਟ੍ਰੇਨ ਵਿਚ ਥਰਡ ਏਸੀ ਦਾ ਕੰਫਰਮ ਟਿਕਟ ਤੇ ਹਰ ਕੋਚ ਵਿਚ ਸਕਿਓਰਿਟੀ ਗਾਰਡ ਤਾਇਨਾਤ ਹੁੰਦਾ ਹੈ।