ਸਪੀਕਰ ਕੁਲਤਾਰ ਸੰਧਵਾਂ ਨੇ ਸ਼ੀਤਲ ਅੰਗੁਰਾਲ ਦਾ ਅਸਤੀਫਾ ਕੀਤਾ ਮਨਜ਼ੂਰ
ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾ ਬੀਤੇ ਦਿਨੀ ਉਨ੍ਹਾਂ ਵਲੋਂ ਆਪਣਾ ਅਸਤੀਫਾ ਵਾਪਸ ਲੈਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਪਿੱਛੇ ਉਨ੍ਹਾਂ ਨੇ ਕਾਰਨ ਦੱਸਿਆ ਸੀ ਕਿ ਜੇਕਰ ਮੇਰਾ ਅਸਤੀਫਾ ਪਹਿਲਾਂ ਮਨਜ਼ੂਰ ਕਰ ਲਿਆ ਜਾਂਦਾ ਤਾਂ ਠੀਕ ਸੀ ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਲੰਧਰ ਪੱਛਮੀ ਵਿਚ ਦੁਬਾਰਾ ਚੋਣਾਂ ਹੋਣ ਤੇ ਸਰਕਾਰ ਦਾ ਖਰਚਾ ਵਧੇ।
ਅੱਜ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੀਤਲ ਅੰਗੂਰਾਲ ਨੂੰ ਸੱਦਿਆ ਸੀ। ਹਾਲਾਂਕਿ ਸਪੀਕਰ ਵਿਧਾਨ ਸਭਾ ਵਿਚ ਮੌਜੂਦ ਨਹੀਂ ਸਨ ਤੇ ਵਿਧਾਇਕ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਦੇ ਬਾਅਦ ਵਾਪਸ ਪਰਤਣਾ। ਉਹ ਸਪੀਕਰ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਪਹੁੰਚੇ ਸਨ।
ਅੰਗੁਰਾਲ ਨੇ ਕਿਹਾ ਕਿ ਮੈਂ ਸਪੀਕਰ ਨੂੰ ਮਿਲਣ ਪਹੁੰਚਿਆ ਸੀ ਪਰ ਉਹ ਵਿਧਾਨ ਸਭਾ ਵਿਚ ਮੌਜੂਦ ਨਹੀਂ ਹਨ। ਮੈਂ ਉਨ੍ਹਾਂ ਦੇ ਸੈਕ੍ਰੇਟਰੀ ਨੂੰ ਮਿਲ ਕੇ ਆਇਆ ਹਾਂ। ਸਪੀਕਰ ਫਿਲਹਾਲ ਦਿੱਲੀ ਵਿਚ ਹਨ ਜਿਸ ਕਾਰਨ ਉਹ ਮਿਲ ਨਹੀਂ ਸਕੇ। ਹੁਣ 11 ਜੂਨ ਨੂੰ ਸਵੇਰੇ 11 ਵਜੇ ਦੁਬਾਰਾ ਬੁਲਾਇਆ ਗਿਆ ਹੈ। ਅਸਤੀਫਾ ਵਾਪਸ ਲੈਣ ਦੀ ਚਿੱਠੀ ਮੈਂ ਸਕੱਤਰ ਕੋਲ ਜਮ੍ਹਾ ਕਰ ਦਿੱਤਾ ਹੈ ਤੇ ਰਿਸੀਵਿੰਗ ਲੈ ਲਈ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਰਹੀਆਂ ਇਤਿਹਾਸਕ, 64 ਕਰੋੜ ਵੋਟਰਾਂ ਨੇ ਬਣਾਇਆ ਰਿਕਾਰਡ…
ਵਿਧਾਇਕ ਨੇ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਲੋਕ ਸਭਾ ਚੋਣਾਂ ਦੇ ਨਾਲ ਜ਼ਿਮਨੀ ਚੋਣਾਂ ਹੁੰਦੀਆਂ ਜਿਵੇਂ ਹਿਮਾਚਲ ਵਿਚ ਹੋਈਆਂ ਹਨ। ਚੋਣਾਂ ਤੋਂ 69 ਦਿਨ ਪਹਿਲਾਂ ਮੈਂ ਅਸਤੀਫਾ ਦਿੱਤਾ ਪਰ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ। ਅਸਤੀਫਾ ਵਾਪਸ ਲੈਣਾ ਮੇਰਾ ਲੋਕਤਾਂਤ੍ਰਿਕ ਅਧਿਕਾਰ ਸੀ ਜਿਸ ਦਾ ਮੈਂ ਇਸਤੇਮਾਲ ਕੀਤਾ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ੀਤਲ ਅੰਗੁਰਾਲ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹਨ।