ਅੰਮ੍ਰਿਤਸਰ ਦੀ ਪੇਪਰ ਮਿੱਲ ‘ਚ SP-DSP ਨਾਲ ਵਾਪਰਿਆ ਹਾਦਸਾ

0
87

ਅੰਮ੍ਰਿਤਸਰ ਦੀ ਪੇਪਰ ਮਿੱਲ ‘ਚ SP-DSP ਨਾਲ ਵਾਪਰਿਆ ਹਾਦਸਾ

ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨ ਲਈ ਪੰਜਾਬ ਦੇ ਖੰਨਾ ਤੋਂ ਅੰਮ੍ਰਿਤਸਰ ਆਏ ਦੋ ਪੁਲਿਸ ਮੁਲਾਜ਼ਮਾਂ ਨਾਲ ਹਾਦਸਾ ਵਾਪਰ ਗਿਆ ਹੈ। ਨਸ਼ੀਲੇ ਪਦਾਰਥਾਂ ਨੂੰ ਅੱਗ ਵਿਚ ਨਸ਼ਟ ਕਰਦੇ ਹੋਏ ਦੋ ਅਧਿਕਾਰੀ ਬੁਰੀ ਤਰ੍ਹਾ ਝੁਲਸ ਗਏ। ਫਿਲਹਾਲ ਦੋਵੇਂ ਅਧਿਕਾਰੀਆਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

CM ਮਾਨ 26 ਜਨਵਰੀ ਨੂੰ ਹੁਣ ਮੁਹਾਲੀ ‘ਚ ਲਹਿਰਾਉਣਗੇ ਤਿਰੰਗਾ || Latest News

ਪ੍ਰਾਪਤ ਜਾਣਕਾਰੀ ਅਨੁਸਾਰ ਐਸਪੀ ਤਰੁਣ ਰਤਨ ਅਤੇ ਡੀਐਸਪੀ ਸੁੱਖ ਅੰਮ੍ਰਿਤਪਾਲ ਸਿੰਘ ਆਪਣੀਆਂ ਟੀਮਾਂ ਸਮੇਤ ਖੰਨਾ ਤੋਂ ਅੰਮ੍ਰਿਤਸਰ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨ ਲਈ ਪੁੱਜੇ ਸਨ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਤੋਂ ਅੰਮ੍ਰਿਤਸਰ ਦੀ ਖੰਨਾ ਪੇਪਰ ਮਿੱਲ ਦੇ ਬਾਇਲਰਾਂ ਅਤੇ ਭੱਠੀਆਂ ਵਿੱਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਆਉਂਦੇ ਹਨ। ਖੰਨਾ ਪੁਲਿਸ ਦੇ ਇਹ ਦੋ ਅਧਿਕਾਰੀ ਵੀ ਹਾਲ ਹੀ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਖੰਨਾ ਪੇਪਰ ਮਿੱਲ ਪਹੁੰਚੇ ਸਨ। ਪਰ ਇਸ ਦੌਰਾਨ ਖੰਨਾ ਦੇ ਦੋਵੇਂ ਪੁਲਿਸ ਅਧਿਕਾਰੀ ਅੱਗ ਦੀ ਲਪੇਟ ‘ਚ ਆ ਗਏ।

ਦੋਵਾਂ ਦੀ ਹਾਲਤ ਨਾਜ਼ੁਕ

ਜਿਸ ਤੋਂ ਬਾਅਦ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀ ਅਮਨਦੀਪ ਹਸਪਤਾਲ ਪਹੁੰਚ ਰਹੇ ਹਨ। ਖੰਨਾ ਤੋਂ ਵੀ ਅਧਿਕਾਰੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਹਨ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐਸਪੀ ਤਰੁਣ ਰਤਨ ਦਾ 40 ਫੀਸਦੀ ਅਤੇ ਡੀਐਸਪੀ ਸੁੱਖ ਅੰਮ੍ਰਿਤਪਾਲ ਦਾ 25 ਫੀਸਦੀ ਸਰੀਰ ਅੱਗ ਵਿੱਚ ਸੜ ਗਿਆ।

LEAVE A REPLY

Please enter your comment!
Please enter your name here