ਕੰਗਨਾ ਰਣੌਤ ਨੂੰ ਥੱ/ਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਸਮਰਥਨ ‘ਚ ਆਈ ਸੋਨੀਆ ਮਾਨ, ਦਿੱਤਾ ਵੱਡਾ ਬਿਆਨ || Latest News

0
127
Sonia Mann came in support of Kulwinder Kaur who shot Kangana Ranaut, gave a big statement

ਕੰਗਨਾ ਰਣੌਤ ਨੂੰ ਥੱ/ਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਸਮਰਥਨ ‘ਚ ਆਈ ਸੋਨੀਆ ਮਾਨ, ਦਿੱਤਾ ਵੱਡਾ ਬਿਆਨ

ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਮਹਿਲਾ CISF ਜਵਾਨ ਨੇ ਥੱਪੜ ਮਾਰ ਦਿੱਤਾ ਸੀ | ਜਿਸ ਮਹਿਲਾ ਜਵਾਨ ਨੇ ਕੰਗਣਾ ਨੂੰ ਥੱਪੜ ਮਾਰਿਆ, ਉਸ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਕਾਫੀ ਲੋਕਾਂ ਵੱਲੋਂ ਇਸ ‘ਤੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਅਤੇ ਉਸ CISF ਜਵਾਨ ਖਿਲਾਫ ਵੀ ਐਕਸ਼ਨ ਲਿਆ ਗਿਆ ਹੈ ਜਿਸਦੇ ਚੱਲਦਿਆਂ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਹੁਣ ਸੋਨੀਆ ਮਾਨ ਕੁਲਵਿੰਦਰ ਕੌਰ ਦੇ ਹੱਕ ਵਿਚ ਅੱਗੇ ਆਏ ਹਨ ਤੇ ਉਸ ਦਾ ਸਮਰਥਨ ਕੀਤਾ ਹੈ।

ਕੁਲਵਿੰਦਰ ਕੌਰ ਨੇ ਕੀਤਾ ਚੰਗਾ

ਸਮਰਥਨ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਚੰਗਾ ਕੀਤਾ ਕਿਉਂਕਿ ਕੰਗਣਾ ਨੇ ਕਿਸਾਨ ਅੰਦੋਲਨ ਵਿਚ ਵੀ ਸਾਨੂੰ 100-100 ਰੁਪਏ ਲੈਣ ਵਾਲੀਆਂ ਬੀਬੀਆਂ ਦੱਸਿਆ ਸੀ। ਸਾਡੇ ਬਜ਼ੁਰਗਾਂ ਨੂੰ ਗਲਤ ਕਿਹਾ ਸੀ। ਕੋਈ ਵੀ ਆਪਣੇ ਬਜ਼ੁਰਗਾਂ ਬਾਰੇ ਗਲਤ ਸ਼ਬਦਾਵਲੀ ਨਹੀਂ ਸੁਣ ਸਕਦਾ ਤੇ ਮੈਂ ਕੁਲਵਿੰਦਰ ਕੌਰ ਦੀ ਜਗ੍ਹਾ ਹੁੰਦੀ ਤਾਂ ਮੈਂ ਵੀ ਉਸ ਦੇ ਥੱਪੜ ਹੀ ਮਾਰਨਾ ਸੀ।

ਇਹ ਵੀ ਪੜ੍ਹੋ :MP ਕੰਗਨਾ ਰਣੌਤ ਨੂੰ ਏਅਰਪੋਰਟ ‘ਤੇ CISF ਦੀ ਮਹਿਲਾ ਮੁਲਾਜ਼ਮ ਨੇ ਜੜਿਆ ਥੱ.ਪੜ

ਕੰਗਣਾ ‘ਤੇ ਮਾਨਹਾਣੀ ਦਾ ਕਰਨਾ ਚਾਹੀਦਾ ਕੇਸ

ਸੋਨੀਆ ਮਾਨ ਨੇ ਕਿਹਾ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਕੁਲਵਿੰਦਰ ਕੌਰ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਕੰਗਣਾ ‘ਤੇ ਮਾਨਹਾਣੀ ਦਾ ਕੇਸ ਕਰਨਾ ਚਾਹੀਦਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੰਗਨਾ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਤੇ ਦੂਜੇ ਪਾਸੇ ਘਟਨਾ ‘ਤੇ ਹੈਰਾਨੀ ਪ੍ਰਗਟਾਉਂਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਕਿ ਸੁਰੱਖਿਆ ਦੇ ਜ਼ਿੰਮੇਵਾਰ ਲੋਕ ਹੀ ਇਸ ਦਾ ਉਲੰਘਣ ਕਰ ਰਹੇ ਹਨ।

LEAVE A REPLY

Please enter your comment!
Please enter your name here