ਸਿਹਤ ਵਿਗੜਨ ਤੇ ਸੋਨੀਆ ਗਾਂਧੀ ਹਸਪਤਾਲ ਹੋਈ ਦਾਖਲ

0
43
Sonia Gandhi

ਨਵੀਂ ਦਿੱਲੀ, 6 ਜਨਵਰੀ 2026 :  ਭਾਰਤ ਦੀ ਇਤਿਹਾਸਕ ਕਾਂਗਰਸ ਪਾਰਟੀ ਦੇ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਸਿਹਤ ਵਿਗੜਨ ਦੇ ਚਲਦਿਆਂ ਦਾਖਲ ਕਰਵਾਇਆ ਗਿਆ ਹੈ ।

ਸੋਨੀਆ ਗਾਂਧੀ ਦਾ ਇਲਾਜ ਹੈ ਜਾਰੀ

ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ । ਸੋਨੀਆ ਗਾਂਧੀ ਦੀ ਸਿਹਤ ਬਾਰੇ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ । ਸੋਨੀਆ ਗਾਂਧੀ ਨੂੰ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਗਿਆ । ਸੀਨੀਅਰ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਪਿਛਲੇ ਕੁਝ ਸਾਲਾਂ ਤੋਂ ਸਿਹਤ ਸਮੱਸਿਆਵਾਂ (Health problems) ਨਾਲ ਜੂਝ ਰਹੇ ਹਨ । ਇਹੀ ਕਾਰਨ ਹੈ ਕਿ ਉਹ ਨਿਯਮਤ ਸਿਹਤ ਜਾਂਚ ਅਤੇ ਇਲਾਜ ਲਈ ਸਮੇਂ-ਸਮੇਂ ‘ਤੇ ਹਸਪਤਾਲ ਆਉਂਦੇ ਰਹਿੰਦੇ ਹਨ । ਇਸ ਦੌਰਾਨ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।

Read More : ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ ‘ਚ ਭਰਤੀ

LEAVE A REPLY

Please enter your comment!
Please enter your name here