ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਬਰਫਬਾਰੀ ਤੇ ਮੀਂਹ ਦੀ ਬਣੀ ਸੰਭਾਵਨਾ

0
15
Uttarakhand

ਉਤਰਾਖੰਡ, 2 ਫਰਵਰੀ 2026 : ਚੱਲ ਰਹੇ ਸਰਦੀ ਦੇ ਮੌਸਮ (Winter season) ਦੇ ਚਲਦਿਆਂ ਉਤਰਾਖੰਡ ਦੇ ਪੰਜ ਜਿ਼ਲਿਆਂ ਵਿਚ ਮੀਂਹ ਤੇ ਬਰਫਬਾਰੀ ਹੋਣ ਦੀ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ।

ਕਿਹੜੇ ਪੰਜ ਜਿਲਿਆਂ ਵਿਚ ਹੈ ਬਰਫਬਾਰੀ ਤੇ ਮੀਂਹ ਦੀ ਸੰਭਾਵਨਾ

ਮੌਸਮ ਮਾਹਿਰਾਂ ਮੁਤਾਬਕ ਉਤਰਾਖੰਡ (Uttarakhand) ਦੇ ਜਿਨ੍ਹਾਂ ਪੰਜ ਜਿ਼ਲਿਆਂ ਵਿਚ ਮੀਂਹ ਤੇ ਬਰਫਬਾਰੀ (Rain and snow) ਪੈਣ ਦੀ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਵਿਚ ਦੇਹਰਾਦੂਨ, ਨੈਨੀਤਾਲ, ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਸ਼ਾਮਲ ਹਨ । ਇਸ ਤੋਂ ਇਲਾਵਾ 2800 ਮੀਟਰ ਅਤੇ ਇਸ ਤੋਂ ਵੱਧ ਉਚਾਈ ਵਾਲੇ ਖੇਤਰਾਂ ਵਿੱਚ ਬਰਫਬਾਰੀ ਹੋ ਸਕਦੀ ਹੈ । ਮੌਸਮ ਵਿਭਾਗ (Meteorological Department)ਨੇ ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਵਿੱਚ ਕਿਤੇ-ਕਿਤੇ ਬਿਜਲੀ ਦੀ ਚਮਕ ਦਾ ਯੈਲੋ ਅਲਰਟ ਜਾਰੀ ਕੀਤਾ ਹੈ । ਇਸ ਤੋਂ ਇਲਾਵਾ ਰਾਜਧਾਨੀ ਦੇਹਰਾਦੂਨ ਵਿੱਚ ਕਿਤੇ-ਕਿਤੇ ਗਰਜ ਨਾਲ ਮੀਂਹ ਹੋਣ ਦੀ ਸੰਭਾਵਨਾ ਹੈ ।

2800 ਮੀਟਰ ਅਤੇ ਵਧ ਉਚਾਈ ਵਾਲੇ ਖੇਤਰਾਂ ਵਿਚ ਡਿੱਗ ਸਕਦੀ ਹੈ ਬਰਫ

ਮੌਸਮ ਵਿਗਿਆਨੀਆਂ (Meteorologists) ਅਨੁਸਾਰ 2800 ਮੀਟਰ ਅਤੇ ਇਸ ਜਿ਼ਆਦਾ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫ ਡਿੱਗਣ ਦੇ ਕਾਫੀ ਆਸਾਰ ਹਨ । ਇਥੇ ਹੀ ਬਸ ਨਹੀਂ ਉੱਤਰਾਖੰਡ ਵਿੱਚ ਮੌਸਮ ਦਾ ਮਿਜ਼ਾਜ ਜਿ਼ਲ੍ਹਾਵਾਰ ਵੱਖ-ਵੱਖ ਦੇਖਣ ਨੂੰ ਮਿਲ ਰਿਹਾ ਹੈ । ਬਰਫ ਡਿੱਗਣ ਨਾਲ ਪਹਾੜੀ ਰਸਤਿਆਂ ਤੇ ਫਿਸਲਣ ਵਧਣ ਦਾ ਖ਼ਤਰਾ ਹੈ । ਜਦਕਿ ਦੇਹਰਾਦੂਨ ਅਤੇ ਨੈਨੀਤਾਲ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਬਹੁਤ ਹਲਕੀ ਤੋਂ ਹਲਕੀ ਬਾਰਸ਼ ਹੋ ਸਕਦੀ ਹੈ, ਜਦਕਿ ਹੇਠਲੇ ਇਲਾਕਿਆਂ ਵਿੱਚ ਮੌਸਮ ਤੁਲਨਾਤਮਕ ਤੌਰ `ਤੇ ਆਮ ਬਣਿਆ ਰਹੇਗਾ ।

ਪਹਾੜਾਂ ਵਿਚ ਦਰਜ ਕੀਤੀ ਜਾ ਸਕਦੀ ਹੈ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿਚ ਗਿਰਾਟ

ਹਰਿਦੁਆਰ, ਊਧਮ ਸਿੰਘ ਨਗਰ, ਪੌੜੀ, ਟਿਹਰੀ, ਚੰਪਾਵਤ ਅਤੇ ਅਲਮੋੜਾ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਅੰਸ਼ਕ ਬੱਦਲ ਛਾਏ ਰਹਿ ਸਕਦੇ ਹਨ । ਪਹਾੜਾਂ ਵਿੱਚ ਠੰਡੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ, ਜਦਕਿ ਮੈਦਾਨੀ ਇਲਾਕਿਆਂ ਵਿੱਚ ਸਵੇਰੇ-ਸ਼ਾਮ ਹਲਕੀ ਠੰਡ ਬਣੀ ਰਹੇਗੀ । ਬਰਫ਼ਬਾਰੀ ਵਾਲੇ ਖੇਤਰਾਂ ਵਿੱਚ ਸੈਲਾਨੀਆਂ ਦੀ ਆਵਾਜਾਈ ਵਧਣ ਦੀ ਉਮੀਦ ਹੈ, ਪਰ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਾਵਧਾਨੀ ਵਰਤਣ ਅਤੇ ਮੌਸਮ ਅਪਡੇਟ `ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ ।

Read More : ਮੌਸਮ ਵਿਭਾਗ ਦੀ ਚਿਤਾਵਨੀ ਮੁਤਾਬਕ ਆਉਣ ਵਾਲੇ ਦੋ ਦਿਨ ਪੈ ਸਕਦੈ ਮੀਂਹ

LEAVE A REPLY

Please enter your comment!
Please enter your name here