ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ‘ਚ ਨਜ਼ਰ ਆਵੇਗੀ ਸਮ੍ਰਿਤੀ ਇਰਾਨੀ!
ਮਸ਼ਹੂਰ ਟੀਵੀ ਸ਼ੋਅ ‘ਅਨੁਪਮਾ’ ਅੱਜ ਦੇ ਸਮੇਂ ‘ਚ ਹਰ ਘਰ ‘ਚ ਦੇਖਿਆ ਜਾਂਦਾ ਹੈ | ਲੋਕਾਂ ਦੇ ਵੱਲੋਂ ਇਸ ਸ਼ੋਅ ਨੂੰ ਕਾਫ਼ੀ ਪਿਆਰ ਮਿਲਿਆ ਹੈ | ਇਹ ਹੁਣ ਟੈਲੀਵਿਜ਼ਨ ਦੀ ਦੁਨੀਆ ਵਿੱਚ ਸਭ ਤੋਂ ਵੱਧ ਟੀਆਰਪੀ ਪ੍ਰਾਪਤ ਕਰਨ ਵਾਲੇ ਸ਼ੋਅ ਵਿੱਚੋਂ ਇੱਕ ਹੈ। ਹਾਲ ਹੀ ‘ਚ ਸ਼ੋਅ ‘ਚ 15 ਸਾਲ ਦਾ ਲੀਪ ਦੇਖਣ ਨੂੰ ਮਿਲਿਆ ਹੈ। ਸ਼ੋਅ ‘ਚ ਰੂਪਾਲੀ ਗਾਂਗੁਲੀ ਮੁੱਖ ਭੂਮਿਕਾ ‘ਚ ਨਜ਼ਰ ਆ ਰਹੀ ਹੈ।
ਸ਼ੋਅ ‘ਚ ਸਮ੍ਰਿਤੀ ਇਰਾਨੀ ਵੀ ਨਜ਼ਰ ਆਵੇਗੀ
ਇਸੇ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਇਸ ਸ਼ੋਅ ‘ਚ ਸਮ੍ਰਿਤੀ ਇਰਾਨੀ ਵੀ ਨਜ਼ਰ ਆਵੇਗੀ। ਪਰ ਹੁਣ ਉਨ੍ਹਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਬਣੇਗੀ। ਅਦਾਕਾਰੀ ਦੀ ਦੁਨੀਆ ਤੋਂ ਲੈ ਕੇ ਰਾਜਨੀਤੀ ਤੱਕ ਆਪਣੀ ਤਾਕਤ ਦਿਖਾਉਣ ਵਾਲੀ ਸਮ੍ਰਿਤੀ ਇਰਾਨੀ ਨੇ ਇੱਕ ਹੀ ਸ਼ੋਅ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਲਈ ਸੀ। ਉਨ੍ਹਾਂ ਨੇ ਸੀਰੀਅਲ ‘ਸਾਸ ਭੀ ਕਭੀ ਬਹੂ ਥੀ’ ਵਿੱਚ ਤੁਲਸੀ ਦਾ ਕਿਰਦਾਰ ਨਿਭਾ ਕੇ ਕਾਫ਼ੀ ਤਰੀਫ਼ਾਂ ਜਿੱਤੀਆਂ।
ਕਈ ਸਾਲਾਂ ਤੋਂ ਅਦਾਕਾਰੀ ਦੀ ਦੁਨੀਆ ਤੋਂ ਦੂਰ
ਜਿਸ ਤੋਂ ਬਾਅਦ ਉਹ ਰਾਜਨੀਤੀ ‘ਚ ਆ ਗਏ। ਉਹ ਪਿਛਲੇ ਕਈ ਸਾਲਾਂ ਤੋਂ ਅਦਾਕਾਰੀ ਦੀ ਦੁਨੀਆ ਤੋਂ ਦੂਰ ਹੈ। ਹਾਲ ਹੀ ‘ਚ ਖਬਰਾਂ ਆ ਰਹੀਆਂ ਸਨ ਕਿ ਉਹ ਜਲਦ ਹੀ ਟੀਵੀ ‘ਤੇ ਵਾਪਸੀ ਕਰਨ ਜਾ ਰਹੀ ਹੈ। ਪਰ ਸਮ੍ਰਿਤੀ ਨੇ ਅਜਿਹੀਆਂ ਖਬਰਾਂ ਨੂੰ ਫਰਜ਼ੀ ਦੱਸਿਆ ਹੈ।
ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਕਿ ਸਮ੍ਰਿਤੀ ਇਰਾਨੀ ਅਨੁਪਮਾ ਨਾਲ 15 ਸਾਲ ਬਾਅਦ ਟੀਵੀ ‘ਤੇ ਵਾਪਸੀ ਕਰੇਗੀ। ਪਰ ਹੁਣ ਉਨ੍ਹਾਂ ਨੇ ਅਜਿਹੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਖਬਰ ਨੂੰ ਝੂਠ ਦੱਸਦੇ ਹੋਏ ਸਮ੍ਰਿਤੀ ਇਰਾਨੀ ਨੇ ਪੋਸਟ ‘ਤੇ ਲਿਖਿਆ, ‘ਫੇਕ ਨਿਊਜ਼’।
ਬੰਗਾਲੀ ਫਿਲਮ ‘ਅੰਮ੍ਰਿਤਾ’ ‘ਚ ਕੰਮ ਕੀਤਾ
ਉੱਥੇ ਹੀ ਜੇਕਰ ਸਮ੍ਰਿਤੀ ਇਰਾਨੀ ਦੇ ਐਕਟਿੰਗ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਆਖਰੀ ਵਾਰ ਹਿੰਦੀ ਸ਼ੋਅ ਕਾਮੇਡੀ-ਡਰਾਮਾ ‘ਮਨੀਬੇਨ ਡਾਟ ਕਾਮ’ ‘ਚ ਨਜ਼ਰ ਆਈ ਸੀ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਸਾਲ 2012 ‘ਚ ਬੰਗਾਲੀ ਫਿਲਮ ‘ਅੰਮ੍ਰਿਤਾ’ ‘ਚ ਕੰਮ ਕੀਤਾ। ਸ਼ੋਅ ਵਿੱਚ ਮਨੀਬੇਨ ਦਾ ਭੁੱਲੇਸ਼ਵਰ ਤੋਂ ਪੇਡਰ ਰੋਡ ਤੱਕ ਦਾ ਸਫਰ ਦਿਖਾਇਆ ਗਿਆ। ਪਰ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।