Small training plane crashes female pilot injured: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਇਕ ਛੋਟਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹਾਦਸੇ ਵਿੱਚ ਮਹਿਲਾ ਪਾਇਲਟ ਜ਼ਖ਼ਮੀ ਹੋ ਗਈ। ਇਹ ਹਾਦਸਾ ਸਵੇਰੇ ਸਾਢੇ ਗਿਆਰਾ ਵਜੇ ਦੇ ਕਰੀਬ ਇੰਦਾਪੁਰ ਤਹਿਸੀਲ ਦੇ ਕਦਬਾਨਵਾੜੀ ਵਿੱਚ ਹੋਇਆ। ਜਹਾਜ਼, ਜੋ ਨਿੱਜੀ ਏਵੀਏਸ਼ਨ ਸਕੂਲ ਨਾਲ ਸਬੰਧਤ ਸੀ, ਨੇ ਪੁਣੇ ਦੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜ਼ਖ਼ਮੀ ਮਹਿਲਾ ਪਾਇਲਟ ਭਾਵਨਾ ਰਾਠੌਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇੱਕ ਪ੍ਰਾਈਵੇਟ ਏਵੀਏਸ਼ਨ ਸਕੂਲ ਦੇ ਇਸ ਜਹਾਜ਼ ਨੇ ਪੁਣੇ ਦੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਇਲਟ ਭਾਵਨਾ ਰਾਠੌਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਜਹਾਜ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ।