ਖੇਡ-ਖੇਡ ‘ਚ ਛੇ ਮਹੀਨੇ ਦੀ ਮਾਸੂਮ ਦੀ ਜਾਨ ਪਈ ਖਤਰੇ ‘ਚ
ਗੁਰਦਾਸਪੁਰ ਵਿੱਚ ਮਹੌਲ ਉਸ ਵੇਲੇ ਤਣਾਉਪੂਰਨ ਹੋ ਗਿਆ। ਜਦੋਂ ਇੱਕ ਛੋਟੇ ਬੱਚੇ ਨੇ ਬੈਟਰ ਨਿਗਲ ਲਈ ਅਤੇ ਉਸਦੀ ਹਾਲਤ ਗੰਭੀਰ ਹੋ ਗਈ। ਖੇਡ – ਖੇਡ ਵਿੱਚ ਭਰਾ ਨੇ 6 ਮਹੀਨੇ ਦੀ ਛੋਟੀ ਭੈਣ ਦੇ ਮੂੰਹ ਵਿੱਚ ਬੈਟਰੀ ਪਾ ਦਿੱਤੀ ਜਿਸਤੋਂ ਬਾਦ ਉਸਦੀ ਹਾਲਤ ਗੰਭੀਰ ਹੋ ਗਈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਸਨੂੰ ਡਾਕਟਰ ਕੋਲ ਲੈ ਕੇ ਗਏ।
ਸੰਵਿਧਾਨ ‘ਤੇ ਚਰਚਾ ਦਾ ਦੂਜਾ ਦਿਨ: ਕੇਂਦਰ ‘ਤੇ ਵਰ੍ਹੇ ਰਾਹੁਲ ਗਾਂਧੀ || National News
ਬੱਚੇ ਨੇ ਗਲਤੀ ਨਾਲ ਬੈਟਰੀ ਨਿਗਲ ਲਈ
ਡਾਕਟਰ ਵੱਲੋਂ ਉਸਦਾ ਇਲਾਜ ਕੀਤਾ ਗਿਅ।ਾ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੇ ਕੋਲ ਇੱਕ ਛੋਟਾ ਬੱਚਾ ਆਇਆ ਸੀ ਜਿਸਦੀ ਉਮਰ ਮਹਿਜ ਛੇ ਮਹੀਨੇ ਸੀ ਅਤੇ ਇਸ ਬੱਚੇ ਨੇ ਗਲਤੀ ਨਾਲ ਖੇਲਦੇ ਖੇਲਦੇ ਬੈਟਰੀ ਨਿਗਲ ਲਈ ਸੀ। ਜਿਸਤੋਂ ਬਾਅਦ ਬੱਚੇ ਦੀ ਹਾਲਤ ਗੰਭੀਰ ਹੋਣੀ ਸ਼ੁਰੂ ਹੋ ਗਈ ਤੇ ਉਸਦੇ ਮਾਤਾ ਪਿਤਾ ਵੱਲੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਜਿਸ ਤੋਂ ਬਾਅਦ ਡਾਕਟਰ ਵੱਲੋਂ ਬਿਨਾਂ ਚੀਰ ਫਾੜ ਦੇ ਉਸਦਾ ਇਲਾਜ਼ ਕੀਤਾ ਗਿਆ।