ਗਾਇਕ ਦਿਲਜੀਤ ਦੋਸਾਂਝ ਨੇ ਦਿੱਤੀ ਖੁੱਲ੍ਹੀ ਚੁਣੌਤੀ, “ਤੁਸੀਂ ਠੇਕੇ ਬੰਦ ਕਰੋ, ਮੈਂ ਸ਼ਰਾਬ ਦੇ ਗੀਤ ਬੰਦ ਕਰਵਾਵਾਂਗਾ” || News update

0
23
Singer Diljit Dosanjh gave an open challenge, "You stop contracts, I will stop alcohol songs".

ਗਾਇਕ ਦਿਲਜੀਤ ਦੋਸਾਂਝ ਨੇ ਦਿੱਤੀ ਖੁੱਲ੍ਹੀ ਚੁਣੌਤੀ, “ਤੁਸੀਂ ਠੇਕੇ ਬੰਦ ਕਰੋ, ਮੈਂ ਸ਼ਰਾਬ ਦੇ ਗੀਤ ਬੰਦ ਕਰਵਾਵਾਂਗਾ”

ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਦਿਲ-ਲੁਮੀਨਾਟੀ ਟੂਰ’ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ | ਸ਼ੋਅ ‘ਚ ਉਨ੍ਹਾਂ ਨੂੰ ਦੇਖਣ ਲਈ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਪਰ ਇਸ ਸਭ ਦੇ ਵਿਚਕਾਰ ਉਹ ਆਪਣੇ ਸ਼ੋਅ ਦੀ ਬਜਾਏ ਹੁਣ ਕਾਨੂੰਨੀ ਨੋਟਿਸਾਂ ਲਈ ਜ਼ਿਆਦਾ ਲਾਈਮਲਾਈਟ ‘ਚ ਆ ਗਏ ਹਨ ।

ਸਰਕਾਰ ਨੇ ਗਾਇਕ ਲਈ ਆਰਡਰ ਜਾਰੀ ਕਰ ਦਿੱਤਾ

ਜਿੱਥੇ ਇਕ ਪਾਸੇ ਦਿੱਲੀ ‘ਚ ਸ਼ੋਅ ਤੋਂ ਬਾਅਦ ਉਨ੍ਹਾਂ ਦੀ ਟੀਮ ਦੇ ਪ੍ਰਬੰਧਨ ‘ਤੇ ਸਵਾਲ ਉੱਠ ਰਹੇ ਹਨ, ਉਥੇ ਹੀ ਦੂਜੇ ਪਾਸੇ ਹੈਦਰਾਬਾਦ ‘ਚ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਉੱਥੋਂ ਦੀ ਸਰਕਾਰ ਨੇ ਗਾਇਕ ਲਈ ਆਰਡਰ ਜਾਰੀ ਕਰ ਦਿੱਤਾ ਹੈ। ਹੁਣ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿਲਜੀਤ ਨੇ ਵੀ ਸ਼ੋਅ ਦੌਰਾਨ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।

ਗਲੋਬਲ ਸਟਾਰ ਬਣ ਚੁੱਕੇ ਦਿਲਜੀਤ ਨੇ ਗੁਜਰਾਤ ‘ਚ ਆਪਣੇ ਸ਼ੋਅ ਦੌਰਾਨ ਕਿਹਾ ਕਿ ਖ਼ੁਸ਼ਖਬਰੀ ਹੈ, ਇਸ ਵਾਰ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਹ ਸ਼ਰਾਬ ‘ਤੇ ਕੋਈ ਗੀਤ ਨਹੀਂ ਗਾਉਣਗੇ।

ਮੈਂ ਦਰਜਨਾਂ ਤੋਂ ਵੱਧ ਭਗਤੀ ਗੀਤ ਗਾਏ

ਉਨ੍ਹਾਂ ਕਿਹਾ, ‘ਮੈਂ ਦਰਜਨਾਂ ਤੋਂ ਵੱਧ ਭਗਤੀ ਗੀਤ ਗਾਏ ਹਨ। ਪਿਛਲੇ 10 ਦਿਨਾਂ ਵਿੱਚ, ਮੈਂ ਦੋ ਭਗਤੀ ਗੀਤ ਰਿਲੀਜ਼ ਕੀਤੇ ਹਨ, ਇੱਕ ਗੁਰੂ ਨਾਨਕ ਬਾਬਾ ਜੀ ‘ਤੇ ਅਤੇ ਦੂਜਾ ਸ਼ਿਵ ਬਾਬਾ ‘ਤੇ। ਪਰ ਉਨ੍ਹਾਂ ਗੀਤਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਹਰ ਕੋਈ ਟੀਵੀ ‘ਤੇ ਬੈਠ ਕੇ ਪਟਿਆਲੇ ਪੈੱਗ ਦੀਆਂ ਗੱਲਾਂ ਕਰ ਰਿਹਾ ਹੈ। ਬਾਲੀਵੁੱਡ ਵਿੱਚ ਅਜਿਹੇ ਦਰਜਨਾਂ, ਹਜ਼ਾਰਾਂ ਗੀਤ ਹਨ ਜੋ ਸ਼ਰਾਬ ‘ਤੇ ਆਧਾਰਿਤ ਹਨ। ਮੇਰਾ ਇੱਕ ਜਾਂ ਵੱਧ ਤੋਂ ਵੱਧ 2 ਤੋਂ 4’ ਹੋਵੇਗਾ।

ਸਰਕਾਰ ਨੂੰ ਪੂਰੇ ਦੇਸ਼ ‘ਚ ਠੇਕੇ ਬੰਦ ਕਰਨੇ ਚਾਹੀਦੇ

ਸਰਕਾਰ ਨੂੰ ਲਲਕਾਰਦਿਆਂ ਉਸ ਨੇ ਕਿਹਾ, ‘ਮੈਂ ਉਹ ਗੀਤ ਨਹੀਂ ਗਾਉਣ ਵਾਲਾ। ਮੈਂ ਅੱਜ ਵੀ ਨਹੀਂ ਗਾਵਾਂਗਾ, ਕੋਈ ਟੈਨਸ਼ਨ ਨਹੀਂ ਹੈ। ਮੈਂ ਖੁਦ ਸ਼ਰਾਬ ਨਹੀਂ ਪੀਂਦਾ ਪਰ ਬਾਲੀਵੁੱਡ ਸਿਤਾਰੇ ਜੋ ਸ਼ਰਾਬ ਦੀ ਮਸ਼ਹੂਰੀ ਕਰਦੇ ਹਨ, ਦਿਲਜੀਤ ਦੋਸਾਂਝ ਅਜਿਹਾ ਨਹੀਂ ਕਰਦਾ। ਤੁਸੀਂ ਮੈਨੂੰ ਤੰਗ ਨਾ ਕਰੋ। ਮੈਂ ਜਿੱਥੇ ਵੀ ਜਾਂਦਾ ਹਾਂ, ਮੈਂ ਆਪਣਾ ਮੌਨ ਕੰਸਰਟ ਕਰਦਾ ਹਾਂ।’ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਗਾਇਕ ਨੇ ਕਿਹਾ ਕਿ ਉਹ ਸ਼ਰਾਬ ‘ਤੇ ਗੀਤ ਗਾਉਣੇ ਬੰਦ ਕਰ ਦੇਣਗੇ, ਸਰਕਾਰ ਨੂੰ ਪੂਰੇ ਦੇਸ਼ ‘ਚ ਠੇਕੇ ਬੰਦ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਰ ਦਿੱਤਾ ਵੱਡਾ ਐਲਾਨ

ਹਰ ਰਾਜ ਨੂੰ ਖੁਸ਼ਕ ਸੂਬਾ ਐਲਾਨ ਕਰੋ

ਤੇਲੰਗਾਨਾ ਸਰਕਾਰ ਦੇ ਨੋਟਿਸ ‘ਤੇ ਨਿਸ਼ਾਨਾ ਸਾਧਦੇ ਹੋਏ ਦੋਸਾਂਝ ਨੇ ਕਿਹਾ ਕਿ ਉਹ ਅੰਦੋਲਨ ਸ਼ੁਰੂ ਕਰ ਰਹੇ ਹਨ। ਜੇਕਰ ਦੇਸ਼ ਦੇ ਸਾਰੇ ਸੂਬੇ ਆਪਣੇ ਆਪ ਨੂੰ ਡਰਾਈ ਸਟੇਟ ਐਲਾਨ ਕਰ ਦੇਣ ਤਾਂ ਅਗਲੇ ਦਿਨ ਤੋਂ ਸ਼ਰਾਬ ‘ਤੇ ਗੀਤ ਨਹੀਂ ਗਾਉਣਗੇ। ਗਾਇਕ ਨੇ ਵਿਅੰਗ ਨਾਲ ਕਿਹਾ, ‘ਕੀ ਇਹ ਸੰਭਵ ਹੈ? ਵੱਡੀ ਆਮਦਨ ਹੈ, ਕਰੋਨਾ ਵਿੱਚ ਸਭ ਕੁਝ ਬੰਦ ਸੀ ਪਰ ਸ਼ਰਾਬ ਦੇ ਠੇਕੇ ਖੁੱਲ੍ਹੇ ਸਨ। ਤੁਸੀਂ ਨੌਜਵਾਨਾਂ ਨੂੰ ਮੂਰਖ ਨਹੀਂ ਬਣਾ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਜਿਨ੍ਹਾਂ ਥਾਵਾਂ ‘ਤੇ ਉਨ੍ਹਾਂ ਦਾ ਸ਼ੋਅ ਹੋ ਰਿਹਾ ਹੈ, ਉਨ੍ਹਾਂ ਥਾਵਾਂ ‘ਤੇ ਇਕ ਦਿਨ ਲਈ ਡਰਾਈ ਡੇ ਐਲਾਨ ਕਰਨ ਦੀ ਪੇਸ਼ਕਸ਼ ਵੀ ਕੀਤੀ |

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here