ਗਾਇਕ ਅਲਫਾਜ਼ ਖਤਰੇ ਤੋਂ ਬਾਹਰ, ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ

0
818

ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਅਲਫਾਜ਼ ਸਿੰਘ ‘ਤੇ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੀਤਕਾਰ ਅਲਫਾਜ਼ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਇਸ ਹਮਲੇ ਦੀ ਜਾਣਕਾਰੀ ਕਲਾਕਾਰ ਹਨੀ ਸਿੰਘ ਵੱਲੋਂ ਦਿੱਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਇਹ ਵੀ ਸੂਚਨਾ ਦਿੱਤੀ ਕੀ ਅਲਫ਼ਾਜ਼ ਉੱਪਰ ਹਮਲਾ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ।

ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਅਲਫਾਜ਼ ਨੂੰ ਟੈਂਪੂ ਟਰੈਵਲਰ ਨਾਲ ਟੱਕਰ ਮਾਰਨ ਵਾਲੇ ਦੋਸ਼ੀਆਂ ਨੂੰ ਫੜਨ ਵਾਲੀ ਮੋਹਾਲੀ ਪੁਲਿਸ ਦਾ ਵਿਸ਼ੇਸ਼ ਧੰਨਵਾਦ @itsaslialfaaz ਵੀ ਹੁਣ ਖਤਰੇ ਤੋਂ ਬਾਹਰ ਹੈ। ਪ੍ਰਸ਼ੰਸ਼ਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕਲਾਕਾਰ ਅਲਫ਼ਾਜ਼ ਹੁਣ ਖਤਰੇ ਤੋਂ ਬਾਹਰ ਹਨ।

ਜਾਣਕਾਰੀ ਮੁਤਾਬਕ ਅਲਫਾਜ਼ ਪੰਜ ਦੋਸਤਾਂ ਨਾਲ ਢਾਬੇ ‘ਤੇ ਖਾਣਾ ਖਾਣ ਪਹੁੰਚਿਆ ਸੀ। ਫਿਰ ਢਾਬਾ ਮਾਲਕ ਰੋਡਾ ਅਤੇ ਕਰਿੰਦੇ ਵਿੱਕੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਵਿੱਕੀ ਨੇ ਢਾਬਾ ਮਾਲਕ ਦੀ ਸ਼ਿਕਾਇਤ ਗਾਇਕ ਅਲਫਾਜ਼ ਨੂੰ ਕੀਤੀ, ਜੋ ਖਾਣਾ ਖਾ ਰਿਹਾ ਸੀ। ਅਲਫਾਜ਼ ਨੇ ਢਾਬਾ ਮਾਲਕ ਨੂੰ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਲਈ ਕਿਹਾ ਅਤੇ ਬਾਹਰ ਆ ਕੇ ਸੜਕ ਦੇ ਕਿਨਾਰੇ ਖੜ੍ਹਾ ਹੋ ਗਿਆ। ਉਦੋਂ ਵਿੱਕੀ ਨੇ ਅਲਫਾਜ਼ ਨੂੰ ਮਿੰਨੀ ਟੈਂਪੂ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ। ਅਲਫਾਜ਼ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਢਾਬਾ ਮਾਲਕ ਅਤੇ ਵਿੱਕੀ ਵਿਚਕਾਰ ਲੈਣ-ਦੇਣ ਦਾ ਝਗੜਾ ਚੱਲ ਰਿਹਾ ਸੀ। ਉਸਨੂੰ ਅਲਫ਼ਾਜ਼ ਤੋਂ ਮਦਦ ਦੀ ਉਮੀਦ ਸੀ। ਗੁੱਸੇ ‘ਚ ਆ ਕੇ ਉਸ ਨੇ ਇਹ ਹਰਕਤ ਕੀਤੀ।

ਢਾਬਾ ਮਾਲਕ ਅਤੇ ਵਿੱਕੀ ਵਿਚਾਲੇ ਪੈਸਿਆਂ ਦਾ ਲੈਣ-ਦੇਣ ਸੀ
ਸੋਹਾਣਾ ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਵਿੱਕੀ ਪਾਲ ਢਾਬੇ ’ਤੇ ਕੰਮ ਕਰਦਾ ਹੈ। ਢਾਬਾ ਮਾਲਕ ਨੇ ਵਿੱਕੀ ਨੂੰ ਸ਼ਰਾਬ ਦਾ ਆਦੀ ਹੋਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਸੀ। ਐਡਵਾਂਸ ਪੈਸੇ ਦੇਣ ਮਗਰੋਂ ਵਿੱਕੀ ਦੀ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਈ। ਵਿੱਕੀ ਅਕਸਰ ਢਾਬੇ ‘ਤੇ ਮੋਟਰਸਾਈਕਲ ਲੈਣ ਆਉਂਦਾ ਸੀ।

ਸ਼ਨੀਵਾਰ ਨੂੰ ਵੀ ਜਦੋਂ ਉਹ ਮੋਟਰਸਾਈਕਲ ਲੈਣ ਆਇਆ ਤਾਂ ਢਾਬੇ ਦੇ ਮਾਲਕ ਨੇ ਕੁੱਟਮਾਰ ਕੀਤੀ। ਉਸ ਨੇ ਢਾਬੇ ‘ਤੇ ਖਾਣਾ ਖਾ ਰਹੇ ਗਾਇਕ ਅਲਫਾਜ਼ ਤੋਂ ਮਦਦ ਮੰਗੀ। ਅਲਫਾਜ਼ ਨੇ ਢਾਬਾ ਮਾਲਕ ਨੂੰ ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਲਈ ਕਿਹਾ ਤੇ ਬਾਹਰ ਆ ਗਿਆ। ਇਸ ਤੋਂ ਵਿੱਕੀ ਨਾਰਾਜ਼ ਸੀ। ਗੁੱਸੇ ਵਿਚ ਆ ਕੇ ਉਸ ਨੇ ਮਿੰਨੀ ਟੈਂਪੂ ਨੂੰ ਚੁੱਕਿਆ ਅਤੇ ਸੜਕ ਕਿਨਾਰੇ ਅਲਫਾਜ਼ ‘ਤੇ ਪੂਰੀ ਰਫਤਾਰ ਨਾਲ ਚੜ੍ਹਾ ਦਿੱਤਾ। ਜਿਸ ‘ਚ ਗਾਇਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

LEAVE A REPLY

Please enter your comment!
Please enter your name here