ਕੇਰਲ ਦੇ ਕੋਚੀ ਵਿੱਚ ਸਿੰਗਾਪੁਰ ਦੇ ਕਾਰਗੋ ਜਹਾਜ਼ MV WAN HAI 503 ਵਿੱਚ ਸੋਮਵਾਰ ਸਵੇਰੇ ਅੱਗ ਲੱਗ ਗਈ। ਇਹ ਕਾਰਗੋ 7 ਜੂਨ ਨੂੰ ਸ਼੍ਰੀਲੰਕਾ ਦੇ ਕੋਲੰਬੋ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਇਸ ਨੇ 10 ਜੂਨ ਨੂੰ ਨਵੀਂ ਮੁੰਬਈ ਦੇ ਜਵਾਹਰ ਲਾਲ ਨਹਿਰੂ ਬੰਦਰਗਾਹ (ਨਾਹਵਾ ਸ਼ੇਵਾ ਬੰਦਰਗਾਹ) ਪਹੁੰਚਣਾ ਸੀ।
ਯੂਟਿਊਬਰ ਜੋਤੀ ਮਲਹੋਤਰਾ ਦੀ ਹਿਸਾਰ ਅਦਾਲਤ ‘ਚ ਪੇਸ਼ੀ, 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ
ਭਾਰਤੀ ਤੱਟ ਰੱਖਿਅਕ ਦੇ ਅਨੁਸਾਰ ਘਟਨਾ ਦੇ ਸਮੇਂ ਕਾਰਗੋ ਵਿੱਚ 18 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ 4 ਮੈਂਬਰ ਲਾਪਤਾ ਦੱਸੇ ਜਾ ਰਹੇ ਹਨ, 5 ਜ਼ਖਮੀ ਹਨ। ਭਾਰਤੀ ਤੱਟ ਰੱਖਿਅਕ ਜਹਾਜ਼ – ਰਾਜਦੂਤ, ਅਰਨਵੇਸ਼, ਸਚੇਤ, ਸਮੁੰਦਰ ਪ੍ਰਹਾਰੀ, ਰਾਜਦੂਤ ਅਤੇ ਸੀ-144 ਨਿਊ ਮੰਗਲੌਰ ਦੇ ਨੇੜੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਦਾ ਆਈਐਨਐਸ ਸੂਰਤ ਵੀ ਇਸ ਕਾਰਵਾਈ ਵਿੱਚ ਸ਼ਾਮਲ ਹੈ। ਕੋਚੀ ਦੇ ਨੇਵਲ ਏਅਰ ਸਟੇਸ਼ਨ ਆਈਐਨਐਸ ਗਰੁੜ ਤੋਂ ਨੇਵੀ ਡੋਰਨੀਅਰ ਜਹਾਜ਼ ਦੀ ਮਦਦ ਲੈਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਰੱਖਿਆ ਅਧਿਕਾਰੀਆਂ ਦੇ ਅਨੁਸਾਰ, ਸੋਮਵਾਰ ਸਵੇਰੇ 10.30 ਵਜੇ ਮੁੰਬਈ ਮੈਰੀਟਾਈਮ ਆਪ੍ਰੇਸ਼ਨ ਸੈਂਟਰ ਨੇ ਕੋਚੀ ਦੇ ਮੈਰੀਟਾਈਮ ਅਧਿਕਾਰੀਆਂ ਨੂੰ ਕਾਰਗੋ ਵਿੱਚ ਅੱਗ ਲੱਗਣ ਬਾਰੇ ਸੂਚਿਤ ਕੀਤਾ। ਪਹਿਲਾਂ ਕਿਹਾ ਗਿਆ ਸੀ ਕਿ ਧਮਾਕਾ ਹੋਇਆ ਹੈ, ਪਰ ਅਜਿਹਾ ਨਹੀਂ ਹੈ। ਕਾਰਗੋ ਦੇ ਡੈੱਕ ਦੇ ਹੇਠਾਂ ਅੱਗ ਲੱਗੀ ਹੋਈ ਹੈ। ਇਹ ਅਜੇ ਵੀ ਸਮੁੰਦਰ ਵਿੱਚ ਤੈਰ ਰਿਹਾ ਹੈ।