ਸ਼ਰੂਤੀ ਵੋਰਾ ਨੇ ਘੋੜ ਸਵਾਰੀ ‘ਚ ਰਚਿਆ ਇਤਿਹਾਸ, 3-ਸਟਾਰ ਜੀਪੀ ਇਵੈਂਟ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ || India News

0
99
Shruti Vora creates equestrian history, becomes first Indian to win 3-star GP event

ਸ਼ਰੂਤੀ ਵੋਰਾ ਨੇ ਘੋੜ ਸਵਾਰੀ ‘ਚ ਰਚਿਆ ਇਤਿਹਾਸ, 3-ਸਟਾਰ ਜੀਪੀ ਇਵੈਂਟ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ

ਮੈਗਨੀਮਸ ਦੀ ਸਵਾਰੀ ਕਰਨ ਵਾਲੀ ਸ਼ਰੂਤੀ ਵੋਰਾ ਨੇ ਇਤਿਹਾਸ ਰਚ ਦਿੱਤਾ ਹੈ | ਉਹ 3-ਸਟਾਰ ਗ੍ਰੈਂਡ ਪ੍ਰਿਕਸ ਇਵੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਰਾਈਡਰ ਬਣ ਗਈ ਹੈ। ਸ਼ਰੂਤੀ ਨੇ 7-9 ਜੂਨ ਨੂੰ ਲਿਪਿਕਾ, ਸਲੋਵੇਨੀਆ ਵਿੱਚ ਹੋਏ CDI-3 ਈਵੈਂਟ ਵਿੱਚ 67.761 ਅੰਕ ਹਾਸਲ ਕੀਤੇ। ਭਾਰਤੀ ਖਿਡਾਰਨ 66.522 ਅੰਕ ਹਾਸਲ ਕਰਨ ਵਾਲੀ ਮੋਲਡੋਵਾ ਦੀ ਤਾਟੀਆਨਾ ਐਂਟੋਨੇਕੋ (ਆਚੇਨ) ਤੋਂ ਅੱਗੇ ਰਹੀ। ਆਸਟਰੀਆ ਦੇ ਜੂਲੀਅਨ ਗੇਰਿਚ ਨੇ 66.087 ਅੰਕਾਂ ਨਾਲ ਟਾਪ-3 ਵਿੱਚ ਥਾਂ ਬਣਾਈ।

ਪ੍ਰੇਰਨਾਦਾਇਕ ਪ੍ਰਦਰਸ਼ਨ ਨੇ ਵਧਾਇਆ ਦੇਸ਼ ਦਾ ਮਾਣ

ਭਾਰਤੀ ਘੋੜਸਵਾਰ ਮਹਾਸੰਘ (ਈਐਫਆਈ) ਦੇ ਸਕੱਤਰ ਜਨਰਲ ਕਰਨਲ ਜੈਵੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਇਹ ਭਾਰਤੀ ਘੋੜਸਵਾਰ ਭਾਈਚਾਰੇ ਲਈ ਬਹੁਤ ਚੰਗੀ ਖ਼ਬਰ ਹੈ। ਸ਼ਰੂਤੀ ਦੇ ਇਸ ਪ੍ਰੇਰਨਾਦਾਇਕ ਪ੍ਰਦਰਸ਼ਨ ਨੇ ਦੇਸ਼ ਦਾ ਮਾਣ ਵਧਾਇਆ ਹੈ। ਬਹੁਤ ਸਾਰੀਆਂ ਔਰਤਾਂ ਇਸ ਖੇਡ ਨੂੰ ਅਪਣਾ ਰਹੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੋਰ ਬਹੁਤ ਸਾਰੇ ਘੋੜਸਵਾਰਾਂ ਨੂੰ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰਨਗੀਆਂ।

ਗ੍ਰੈਂਡ ਪ੍ਰੀ ਸਪੈਸ਼ਲ ਵਿੱਚ ਵੀ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸ਼ਰੂਤੀ ਨੇ ਗ੍ਰੈਂਡ ਪ੍ਰੀ ਸਪੈਸ਼ਲ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜੋ ਕਿ ਉਸੇ ਸਥਾਨ ‘ਤੇ ਆਯੋਜਿਤ ਕੀਤਾ ਗਿਆ ਸੀ। ਉਹ 66.085 ਦੇ ਸਕੋਰ ਨਾਲ ਐਂਟੋਨੇਨਕੋ-ਆਚੇਨ ਕੰਬੋ ਤੋਂ ਬਾਅਦ ਦੂਜੇ ਸਥਾਨ ‘ਤੇ ਰਹੀ। ਦੱਸ ਦਈਏ ਕਿ ਤਜਰਬੇਕਾਰ ਰਾਈਡਰ ਸ਼ਰੂਤੀ ਕੋਲਕਾਤਾ ਦੀ ਰਹਿਣ ਵਾਲੀ ਹੈ, ਜਿਸ ਨੇ ਡਰੇਸੇਜ ਵਿਸ਼ਵ ਚੈਂਪੀਅਨਸ਼ਿਪ (2022) ਅਤੇ ਏਸ਼ੀਅਨ ਖੇਡਾਂ (2010, 2014) ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

ਇਹ ਵੀ ਪੜ੍ਹੋ : ਇਥੇ ਅਨੋਖੇ ਢੰਗ ਨਾਲ ਹੁੰਦਾ ਏ ਕੁੜੀ ਦਾ ਵਿਆਹ, ਪੂਰਾ ਪਿੰਡ ਮਿਲਕੇ ਚੁੱਕਦੈ ਖਰਚਾ

ਦੇਸ਼ ਨੂੰ ਸਨਮਾਨ ਦਿਵਾਉਣ ਲਈ ਕਰਦੀ ਰਹਾਂਗੀ ਸਖ਼ਤ ਮਿਹਨਤ

ਸ਼ਰੂਤੀ ਨੇ ਕਿਹਾ ਕਿ ‘ਮੈਂ ਨਤੀਜੇ ਤੋਂ ਬਹੁਤ ਖੁਸ਼ ਹਾਂ। ਮੈਂ ਸਖ਼ਤ ਮਿਹਨਤ ਕੀਤੀ ਹੈ ਅਤੇ ਜਿੱਤਣਾ ਸੱਚਮੁੱਚ ਸੰਤੁਸ਼ਟੀਜਨਕ ਹੈ। ਇਹ ਜਿੱਤ ਓਲੰਪਿਕ ਸਾਲ ਵਿੱਚ ਆਈ ਹੈ ਅਤੇ ਇਹੀ ਇਸ ਨੂੰ ਮਹੱਤਵਪੂਰਨ ਬਣਾਉਂਦਾ ਹੈ। ਇਹ ਤੱਥ ਕਿ ਮੈਂ 3-ਸਟਾਰ ਈਵੈਂਟ ਜਿੱਤਣ ਵਾਲੀ ਦੇਸ਼ ਦੀ ਪਹਿਲੀ ਰਾਈਡਰ ਹਾਂ, ਇਸ ਨੂੰ ਇੱਕ ਵਿਸ਼ੇਸ਼ ਪ੍ਰਾਪਤੀ ਬਣਾਉਂਦਾ ਹੈ। ਮੈਂ ਆਪਣੇ ਦੇਸ਼ ਨੂੰ ਸਨਮਾਨ ਦਿਵਾਉਣ ਲਈ ਸਖ਼ਤ ਮਿਹਨਤ ਕਰਦੀ ਰਹਾਂਗੀ।

 

 

 

 

LEAVE A REPLY

Please enter your comment!
Please enter your name here