iPhone 14 ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਵਿਦੇਸ਼ੀ ਮੋਬਾਈਲ ਨਿਰਮਾਤਾ ਕੰਪਨੀਆਂ ਭਾਰਤ ਵਿੱਚ ਆਪਣੇ ਕਈ ਸਮਾਰਟਫੋਨਜ਼ ਦੇ ਮਾਡਲ ਲਾਂਚ ਕਰ ਚੁੱਕੀਆਂ ਹਨ। ਹੁਣ ਇਹ ਕੰਪਨੀਆਂ ਆਪਣੇ ਨਵੇਂ ਫੋਨ ਮਾਡਲਜ਼ ਨੂੰ ਭਾਰਤ ਵਿੱਚ ਬਣਾਉਣ ਦੀ ਤਿਆਰੀ ਕਰ ਰਹੀਆਂ ਹਨ। ਹਾਲ ਹੀ ‘ਚ ਸਾਹਮਣੇ ਆਇਆ ਹੈ ਕਿ ਐਪਲ ਆਪਣੀ ਆਉਣ ਵਾਲੀ ਸਮਾਰਟਫੋਨ ਸੀਰੀਜ਼ iPhone 14 ਨੂੰ ਭਾਰਤ ‘ਚ ਹੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਫਿਲਹਾਲ ਕੰਪਨੀ ਦੇਸ਼ ‘ਚ iPhone SE, iPhone 11 ਸੀਰੀਜ਼, iPhone 12 ਸੀਰੀਜ਼ ਅਤੇ iPhone 13 ਸੀਰੀਜ਼ ਦੇ iPhone ਮਾਡਲ ਬਣਾ ਰਹੀ ਹੈ।
ਜਾਣਕਾਰੀ ਅਨੁਸਾਰ ਕੰਪਨੀ ਭਾਰਤ ਵਿੱਚ ਨਿਰਮਾਣ ਵਿੱਚ ਤੇਜ਼ੀ ਲਿਆਉਣ ਅਤੇ ਭਾਰਤ ਵਿੱਚ ਇੱਕ ਨਵੇਂ iPhone ਮਾਡਲ ਦੇ ਨਿਰਮਾਣ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਆਪਣੇ ਸਪਲਾਇਰਾਂ ਨਾਲ ਕੰਮ ਕਰ ਰਹੀ ਹੈ। ਇਸ ਪ੍ਰਕਿਰਿਆ ਵਿੱਚ ਆਮ ਤੌਰ ‘ਤੇ ਛੇ ਤੋਂ ਨੌਂ ਮਹੀਨੇ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਕੰਪਨੀ ਇਸ ਅੰਤਰ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਉਹ ਭਾਰਤ ਵਿੱਚ iPhone 14 ਸੀਰੀਜ਼ ਦਾ ਨਿਰਮਾਣ ਸ਼ੁਰੂ ਕਰ ਸਕੇ।
ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਐਪਲ ਚੀਨ ਵਿੱਚ ਬਣੇ iPhone ਮਾਡਲ ਦੇ ਰਿਲੀਜ਼ ਹੋਣ ਦੇ ਲਗਭਗ ਦੋ ਮਹੀਨੇ ਬਾਅਦ ਭਾਰਤ ਵਿੱਚ ਆਈਫੋਨ 14 ਸੀਰੀਜ਼ ਦਾ ਨਿਰਮਾਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ ਨਾਲ ਨਾ ਸਿਰਫ ਕੰਪਨੀ ਨੂੰ ਚੀਨ ‘ਤੇ ਆਪਣੀ ਨਿਰਭਰਤਾ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ, ਸਗੋਂ ਇਸ ਨਾਲ ਭਾਰਤ ਨੂੰ ਨਿਰਮਾਣ ਖੇਤਰ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਇਨ੍ਹਾਂ Phones ਦਾ ਨਿਰਮਾਣ ਕੀਤਾ ਜਾਵੇਗਾ
ਜਾਣਕਾਰੀ ਮੁਤਾਬਕ Apple ਨਵੰਬਰ-ਦਸੰਬਰ ‘ਚ ਮੇਡ ਇਨ ਇੰਡੀਆ iPhone 14 ਸੀਰੀਜ਼ ਬਣਾਉਣਾ ਸ਼ੁਰੂ ਕਰ ਸਕਦੀ ਹੈ। ਇਸ ਵਿੱਚ iPhone 14, iPhone 14 Pro, iPhone 14 Plus ਅਤੇ iPhone 14 Pro Max ਸ਼ਾਮਲ ਹੋਣ ਦੀ ਉਮੀਦ ਹੈ। ਕਾਬਿਲੇਗੌਰ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਭਾਰਤ ਵਿੱਚ ਆਉਣ ਵਾਲੀ iPhone 14 ਸੀਰੀਜ਼ ਦਾ ਨਿਰਮਾਣ ਸ਼ੁਰੂ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
ਇਸ ਮਹੀਨੇ ਦੇ ਸ਼ੁਰੂ ਵਿੱਚ, Apple ਦੇ ਵਿਸ਼ਲੇਸ਼ਕ ਮਿੰਗ ਚੀ ਕੁਓ ਨੇ ਨੋਟ ਕੀਤਾ ਕਿ Apple ਭਾਰਤ ਵਿੱਚ Foxconn ਦੀ iPhone ਨਿਰਮਾਣ ਸਹੂਲਤ ਦੀ ਵਰਤੋਂ ਕਰਦੇ ਹੋਏ 6.1-ਇੰਚ ਦੇ iPhone 14 ਮਾਡਲ ਨੂੰ ਚੀਨ ਦੇ ਨਾਲ ਸ਼ਿਪ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਸਮੇਂ Apple ਦੇ ਵਿਸ਼ਲੇਸ਼ਕਾਂ ਨੇ ਇਹ ਵੀ ਕਿਹਾ ਸੀ ਕਿ ਇਸ ਕਦਮ ਤੋਂ ਸੰਕੇਤ ਮਿਲਦਾ ਹੈ ਕਿ Apple geo-politics ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਚੀਨ ‘ਤੇ ਆਪਣੀ ਨਿਰਭਰਤਾ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਕੰਪਨੀ ਭਾਰਤ ਨੂੰ ਇੱਕ ਪ੍ਰਮੁੱਖ ਬਾਜ਼ਾਰ ਮੰਨਦੀ ਹੈ।