ਸ੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਸਾਨੀ ਅੰਦੋਲਨ ਬਾਰੇ ਕਹੀ ਵੱਡੀ ਗੱਲ

0
93

ਸ੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਸਾਨੀ ਅੰਦੋਲਨ ਬਾਰੇ ਕਹੀ ਵੱਡੀ ਗੱਲ

ਖਨੌਰੀ ਬਾਰਡਰ ‘ਤੇ ਡੱਲੇਵਾਲ ਦੀ ਵਿਗੜਦੀ ਸਿਹਤ ਸੰਬਧੀ ਅੱਜ ਸ੍ਰੋਮਣੀ ਕਮੇਟੀ ਮੈਬਰ ਭਾਈ ਮਨਜੀਤ ਸਿੰਘ ਵਲੋ ਵੱਡਾ ਬਿਆਨ ਦਿੰਦਿਆ ਆਖਿਆ ਕਿ ਡੱਲੇਵਾਲ ਵਰਗੇ ਕਿਸਾਨ ਆਗੂਆਂ ਦੇ ਹੱਕ ਵਿਚ ਨਿਤਰਣ ਦੀ ਅੱਜ ਲੋੜ ਹੈ।ਜੇਕਰ ਅਸੀ ਸਹੀ ਮਾਇਨੇ ਵਿਚ ਕਿਸਾਨ ਹਿਤੈਸ਼ੀ ਹਾਂ ਤੇ ਸਾਨੂੰ ਨਿਸੰਕੋਚ ਖਨੌਰੀ ਬਾਰਡਰ ਤੋ ਇਲਾਵਾ ਦੂਜੇ ਰਸਤੇ ਅਖਤਿਆਰ ਕਰ ਦਿਲੀ ਵੱਲ ਕੁਚ ਕਰ ਆਪਣਾ ਰੋਸ ਜਾਹਿਰ ਕਰਨਾ ਚਾਹੀਦਾ ਹੈ ਅਤੇ ਇਸ ਤੋ ਇਲਾਵਾ ਸਰਕਾਰਾਂ ਦਾ ਵੀ ਫਰਜ ਬਣਦਾ ਕੀ ਉਹ ਜਲਦ ਤੋ ਜਲਦ ਇਸ ਮਸਲੇ ਦਾ ਬੈਠ ਕੇ ਹਲ ਕਰਨ।

ਰੇਲਾਂ ‘ਚ ਸਫਰ ਕਰਨ ਵਾਲੇ ਦੇਖਲੋ ਆਹ ਖਬਰ, ਨਹੀਂ ਤਾਂ ਹੋਵੋਗੇ ਖੱਜਲ-ਖੁਆਰ

ਉਧਰ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਬੀਬੀ ਜਗੀਰ ਕੌਰ ਬਾਰੇ ਬੋਲੇ ਅਪਸ਼ਬਦਾ ਦੇ ਸਵਾਲ ‘ਤੇ ਉਹਨਾ ਵਲੋ ਕੋਈ ਵੀ ਟਿਪਣੀ ਕਰਨ ਤੋ ਗੁਰੇਜ ਕੀਤਾ ਤੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਬਾਰੇ ਮੈ ਕੋਈ ਵੀ ਸਬਦ ਬੋਲਣ ਵਿਚ ਅਸਮਰਥ ਹਾਂ ਬਾਕੀ ਗੁਰਬਾਣੀ ਵਿਚ ਵੀ ਔਰਤ ਨੂੰ ਮਾਂ ਕੇ ਸੰਬੋਧਨ ਕੀਤਾ ਗਿਆ ਹੈ ਉਸਦੀ ਇੱਜਤ ਕਰਨੀ ਬਣਦੀ ਹੈ।
ਉਧਰ ਇਸ ਸੰਬਧੀ ਗਲਬਾਤ ਕਰਦਿਆ ਸੁਚਾ ਸਿੰਘ ਛੋਟੇਪੁਰ ਨੇ ਦਸਿਆ ਕਿ ਕਿਸੇ ਵੀ ਧਾਰਮਿਕ ਸੰਸਥਾ ਦੇ ਪ੍ਰਧਾਨ ਨੂੰ ਸਾਬਕਾ ਮਹਿਲਾ ਪ੍ਰਧਾਨ ਬਾਰੇ ਅਜਿਹੀ ਭਾਸ਼ਾ ਦੀ ਵਰਤੋ ਨਹੀ ਕਰਨੀ ਚਾਹੀਦੀ ਇਸ ਸੰਬਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੋਟਿਸ ਲੈਣ ਦੀ ਲੋੜ ਹੈ।

 

LEAVE A REPLY

Please enter your comment!
Please enter your name here