ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਟੀਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਅਦਾਕਾਰਾ ਦੇ ਅਚਾਨਕ ਦੇਹਾਂਤ ‘ਤੇ ਸੋਗ ਮਨਾ ਰਹੇ ਹਨ। ਇਸ ਦੌਰਾਨ, ਪ੍ਰਿਯੰਕਾ ਚੋਪੜਾ ਨੇ ਵੀ ਸ਼ੇਫਾਲੀ ਦੀ ਮੌਤ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਅਦਾਕਾਰਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਫਾਲੀ ਜਰੀਵਾਲਾ ਦੀ ਇੱਕ ਤਸਵੀਰ ਸਾਂਝੀ ਕੀਤੀ। ਕੈਪਸ਼ਨ ਵਿੱਚ, ਉਸਨੇ ਲਿਖਿਆ, ‘ਇਹ ਹੈਰਾਨ ਕਰਨ ਵਾਲੀ ਖ਼ਬਰ ਹੈ। ਉਹ ਬਹੁਤ ਛੋਟੀ ਸੀ। ਪਰਾਗ ਅਤੇ ਉਸਦੇ ਪਰਿਵਾਰ ਨਾਲ ਮੇਰੀ ਸੰਵੇਦਨਾ।’
ਜ਼ਿਕਰਯੋਗ ਹੈ ਕਿ 27 ਜੂਨ ਨੂੰ ਦੇਰ ਰਾਤ ਫਾਲੀ ਜਰੀਵਾਲਾ ਦੀ ਮੌਤ ਹੋ ਗਈ। 28 ਜੂਨ ਦੀ ਸ਼ਾਮ ਨੂੰ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਸ਼ੈਫਾਲੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ੈਫਾਲੀ ਦਾ ਪਤੀ ਪਰਾਗ ਤਿਆਗੀ ਉਸ ਦੀਆਂ ਅਸਥੀਆਂ ਲੈਣ ਲਈ ਸ਼ਮਸ਼ਾਨਘਾਟ ਪਹੁੰਚਿਆ, ਜਿੱਥੇ ਉਹ ਅਸਥੀਆਂ ਫੜ ਕੇ ਰੋਣ ਲੱਗ ਪਿਆ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪਰਾਗ ਨੂੰ ਓਸ਼ੀਵਾਰਾ ਸ਼ਮਸ਼ਾਨਘਾਟ ਤੋਂ ਬਾਹਰ ਆਉਂਦੇ ਦੇਖਿਆ ਜਾ ਸਕਦਾ ਹੈ। ਉਸਦੇ ਹੱਥ ਵਿੱਚ ਸ਼ੈਫਾਲੀ ਦੀਆਂ ਅਸਥੀਆਂ ਹਨ। ਉਹ ਅਸਥੀਆਂ ਨੂੰ ਆਪਣੀ ਛਾਤੀ ਨਾਲ ਲਗਾ ਕੇ ਫੁੱਟ-ਫੁੱਟ ਕੇ ਰੋਂਦਾ ਦਿਖਾਈ ਦੇ ਰਿਹਾ ਹੈ। ਉੱਥੇ ਮੌਜੂਦ ਪਰਿਵਾਰ ਉਸਦਾ ਸਮਰਥਨ ਕਰ ਰਿਹਾ ਹੈ।