ਨਵੀਂ ਦਿੱਲੀ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਦੀ 19 ਸਾਲਾ ਸ਼ੀਤਲ ਵਲੋਂ ਤੀਰਅੰਦਾਜ਼ੀ (Archery) ਵਿਚ ਇਕ ਇਤਿਹਾਸ ਰਚੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਇਤਿਹਾਸ ਰਚਿਆ ਹੈ ਸ਼ੀਤਲ ਨੇ
ਹਿਮਾਚਲ ਦੀ ਵਸਨੀਕ ਸ਼ੀਤਲ ਦੇਵੀ (Sheetal Devi) ਜਿਸਨੇ ਸਾਲ-2025 ਲਈ ਦੁਨੀਆਂ ਦੀ ਸਭ ਤੋਂ ਵਧੀਆ ਪੈਰਾ ਤੀਰਅੰਦਾਜ਼ (Best para archer) ਦਾ ਖਿਤਾਬ ਜਿੱਤਿਆ ਹੈ ਨੇ ਪੈਰਾ-ਤੀਰਅੰਦਾਜ਼ੀ ਵਿੱਚ ਇਤਿਹਾਸ ਰਚਿਆ ਹੈ । ਦੱਸਣਯੋਗ ਹੈ ਕਿ ਆਪਣੀ ਸ਼ਾਨਦਾਰ ਮਿਹਨਤ ਅਤੇ ਵਿਲੱਖਣ ਤਕਨੀਕ ਨਾਲ ਜੰਮੂ-ਕਸ਼ਮੀਰ ਦੀ 19 ਸਾਲ ਦੀ ਸ਼ੀਤਲ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਸਿਰਫ਼ ਮਨ ਅਤੇ ਹਿੰਮਤ ਹੀ ਸੀਮਾਵਾਂ ਤੋੜ ਸਕਦੀ ਹੈ, ਸਰੀਰ ਨਹੀਂ ।
ਸੋਨ ਤਮਗਾ ਜਿੱਤਣ ਵਾਲੀ ਸ਼ੀਤਲ ਦੇਵੀ ਬਿਨਾਂ ਬਾਹਾਂ ਵਾਲੀ ਇਕਲੌਤੀ ਤੀਰਅੰਦਾਜ਼ ਹੈ
ਸ਼ੀਤਲ ਦੇਵੀ ਵਿਸ਼ਵ ਪੈਰਾ ਚੈਂਪੀਅਨਸਿ਼ਪ (World Para Championship) ਵਿੱਚ ਸੋਨ ਤਗਮਾ ਜਿੱਤਣ ਵਾਲੀ ਇਕਲੌਤੀ ਮਹਿਲਾ ਬਾਹਾਂ ਤੋਂ ਬਿਨਾਂ ਤੀਰਅੰਦਾਜ਼ ਹੈ । ਪਿਛਲੇ ਸਾਲ ਉਸ ਨੇ ਦੱਖਣੀ ਕੋਰੀਆ ਦੇ ਗਵਾਂਗਜੂ ਵਿੱਚ ਮਹਿਲਾ ਕੰਪਾਊਂਡ ਵਿਅਕਤੀਗਤ ਈਵੈਂਟ ਜਿੱਤਿਆ ਸੀ । ਬਾਹਾਂ ਤੋਂ ਬਿਨਾਂ ਸ਼ੀਤਲ ਨਿਸ਼ਾਨੇਬਾਜ਼ੀ ਲਈ ਆਪਣੀਆਂ ਲੱਤਾਂ ਅਤੇ ਮੋਢਿਆਂ ਦੀ ਵਰਤੋਂ ਕਰਦੀ ਹੈ । ਇਹ ਸ਼ੈਲੀ ਉਸ ਨੂੰ ਹੋਰ ਤੀਰਅੰਦਾਜ਼ਾਂ ਤੋਂ ਵੱਖ ਕਰਦੀ ਹੈ । ਉਸ ਨੇ ਵਿਸ਼ਵ ਚੈਂਪੀਅਨਸਿ਼ਪ ਵਿੱਚ ਮਹਿਲਾ ਟੀਮ ਈਵੈਂਟ ਵਿੱਚ ਚਾਂਦੀ ਅਤੇ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ ।
ਸ਼ੀਤਲ ਦੇਵੀ ਦੀ ਚੋਣ ਬਾਰੇ ਵਿਸ਼ਵ ਤੀਰਅੰਦਾਜ਼ੀ ਨੇ ਕੀ ਆਖਿਆ
ਵਿਸ਼ਵ ਤੀਰਅੰਦਾਜ਼ੀ ਨੇ ਸ਼ੀਤਲ ਦੀ ਚੋਣ ਬਾਰੇ ਕਿਹਾ ਕਿ ਭਾਰਤ ਦੀ ਸ਼ੀਤਲ ਦੇਵੀ ਨੂੰ ਸਾਲ ਦੀ ਪੈਰਾ ਤੀਰਅੰਦਾਜ਼ ਚੁਣਿਆ ਗਿਆ ਹੈ । ਉਸ ਨੇ ਪਿਛਲੇ ਸਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਕਈ ਅੰਤਰਰਾਸ਼ਟਰੀ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ, ਜਿਸ ਵਿੱਚ ਇੱਕ ਵਿਸ਼ਵ ਖਿਤਾਬ ਵੀ ਸ਼ਾਮਲ ਹੈ ।









