ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁਲਜ਼ਮ ਗ੍ਰਿਫ਼ਤਾਰ
ਸਲਮਾਨ ਖਾਨ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਰ ਇਸ ਸਿਲਸਿਲੇ ਵਿੱਚ ਹੁਣ ਬਾਲੀਵੁੱਡ ਦੇ King khan ਦਾ ਨਾਂ ਵੀ ਸ਼ਾਮਲ ਹੋ ਗਿਆ ਹੈ | ਦਰਅਸਲ ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਇਸ ਨਾਲ ਇੱਕ ਵਾਰ ਫਿਰ ਤੋਂ ਪੂਰੇ ਬਾਲੀਵੁੱਡ ਜਗਤ ‘ਚ ਸਨਸਨੀ ਮਚ ਗਈ ਹੈ |
ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਲਈ ਅਲਰਟ ਮੋਡ ‘ਤੇ ਆ ਗਈ ਹੈ ਅਤੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੁਲਜ਼ਮ ਨੇ ਅਦਾਕਾਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ।
ਕਿਸ ਵਿਅਕਤੀ ਨੇ ਦਿੱਤੀ ਧਮਕੀ
ਧਿਆਨਯੋਗ ਹੈ ਕਿ ਹਾਲੀ ‘ਚ ਸ਼ਾਹਰੁਖ ਖਾਨ ਨੇ ਆਪਣਾ ਜਨਮਦਿਨ ਮਨਾਇਆ ਹੈ ਜਿਸ ਤੋਂ 5 ਦਿਨ ਬਾਅਦ ਹੀ ਉਹਨਾਂ ਨੂੰ ਇਹ ਧਮਕੀ ਆ ਗਈ ਹੈ | ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਪੁਲਿਸ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਸ਼ਾਹਰੁਖ ਨੂੰ ਇਹ ਧਮਕੀ ਛੱਤੀਸਗੜ੍ਹ ਦੇ ਰਾਏਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਤੋਂ ਮਿਲੀ ਹੈ।
ਹਾਲਾਂਕਿ ਇਸ ਦੇ ਪਿੱਛੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਕਿ ਉਸ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ। ਮੁੰਬਈ ਪੁਲਿਸ ਵੀ ਦੋਸ਼ੀਆਂ ਦਾ ਪਤਾ ਲਗਾਉਣ ਲਈ ਰਾਏਪੁਰ ਲਈ ਰਵਾਨਾ ਹੋ ਗਈ ਹੈ ਅਤੇ ਪੂਰੀ ਤਰ੍ਹਾਂ ਜਾਂਚ ਕਰੇਗੀ ਕਿ ਸਲਮਾਨ ਖਾਨ ਦੇ ਕਰੀਬੀ ਦੋਸਤ ਦੇ ਖਿਲਾਫ਼ ਕਿਹੜੀ ਖਤਰਨਾਕ ਸਾਜ਼ਿਸ਼ ਰਚੀ ਜਾ ਰਹੀ ਹੈ।
ਕਰੋੜਾਂ ਰੁਪਏ ਦੀ ਮੰਗ
ਖਬਰਾਂ ਦੇ ਆਧਾਰ ‘ਤੇ ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਫੋਨ ਆਇਆ ਹੈ। ਇੰਨਾ ਹੀ ਨਹੀਂ ਜਾਨ ਬਚਾਉਣ ਲਈ ਉਸ ਤੋਂ ਕਰੋੜਾਂ ਰੁਪਏ ਦੀ ਵੀ ਮੰਗ ਕੀਤੀ ਗਈ ਹੈ। ਜਿਸ ਤੋਂ ਬਾਅਦ ਮੁੰਬਈ ਪੁਲਿਸ ਐਕਸ਼ਨ ਵਿੱਚ ਆ ਗਈ ਹੈ। ਹਾਲਾਂਕਿ ਅਦਾਕਾਰ ਦੀ ਟੀਮ ਵੱਲੋਂ ਇਸ ਮਾਮਲੇ ‘ਤੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਮੰਨਤ ਦੇ ਬਾਹਰ ਸੁਰੱਖਿਆ ‘ਚ ਕੀਤਾ ਵਾਧਾ
ਦੱਸ ਦਈਏ ਕਿ ਇਸ ਧਮਕੀ ਭਰੇ ਫੋਨ ਕਾਲ ਤੋਂ ਬਾਅਦ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਦੇ ਮੁੰਬਈ ਸਥਿਤ ਘਰ ਮੰਨਤ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਲਗਾਤਾਰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਗਲੈਕਸੀ ਅਪਾਰਟਮੈਂਟ ‘ਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਨਾਲ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਲਮਾਨ ਦੇ ਦੋਸਤ ਅਤੇ ਸਿਆਸਤਦਾਨ ਬਾਬਾ ਸਿੱਦੀਕੀ ਨੂੰ ਧਮਕੀਆਂ ਮਿਲਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਮਾਰ ਦਿੱਤਾ ਸੀ।
 
			 
		