SGPC ਸਕੱਤਰ ਨੇ ਦਿੱਤਾ ਬਿਆਨ, ਅੰਮ੍ਰਿਤਪਾਲ ਸਿੰਘ ਦੇ ਹੱਕ ਚ ਬੋਲਣ ਵਾਲੇ ਕਿਸੇ ਵੀ ਢਾਡੀ ਜਥੇ ‘ਤੇ SGPC ਨੇ ਨਹੀਂ ਲਗਾਇਆ ਕੋਈ ਜੁਰਮਾਨਾ || Punjab News

0
63

SGPC ਸਕੱਤਰ ਨੇ ਦਿੱਤਾ ਬਿਆਨ, ਅੰਮ੍ਰਿਤਪਾਲ ਸਿੰਘ ਦੇ ਹੱਕ ਚ ਬੋਲਣ ਵਾਲੇ ਕਿਸੇ ਵੀ ਢਾਡੀ ਜਥੇ ‘ਤੇ SGPC ਨੇ ਨਹੀਂ ਲਗਾਇਆ ਕੋਈ ਜੁਰਮਾਨਾ

ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਐਸਜੀਪੀਸੀ ਉੱਤੇ ਇਲਜ਼ਾਮ ਲਗਾ ਰਿਹਾ ਹੈ ਕਿ ਇੱਕ ਢਾਡੀ ਜਥਾ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਬੋਲਦਾ ਹੈ ਉਸ ਦੇ ਉੱਪਰ ਐਸਜੀਪੀਸੀ ਨੇ 50 ਹਜ਼ਾਰ ਦਾ ਜੁਰਮਾਨਾ ਲਗਾ ਦਿੱਤਾ।

ਜਿਸ ਨੂੰ ਲੈ ਕੇ ਐਸਜੀਪੀਸੀ ਤੇ ਸਕੱਤਰ ਪ੍ਰਤਾਪ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਵਿੱਚ ਨੌਜਵਾਨ ਢਾਡੀ ਜਥੇਦਾਰ ਨਾਮ ਨਹੀਂ ਲੈ ਰਿਹਾ ਲੇਕਿਨ ਉਹ ਐਸਜੀਪੀਸੀ ਉੱਪਰ ਇਲਜ਼ਾਮ ਲਗਾ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨਾ ਸਤਿਕਾਰ ਬਾਕੀ ਸੰਗਤ ਭਾਈ ਅੰਮ੍ਰਿਤ ਪਾਲ ਸਿੰਘ ਦਾ ਕਰਦੀ ਹੈ ਉਨਾ ਹੀ ਸਤਿਕਾਰ ਐਸਜੀਪੀਸੀ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਕਰਦੀ ਹੈ।

ਇਹ ਵੀ ਪੜ੍ਹੋ : ਰਾਜਪਾਲ ਕਰਨਗੇ ਗੁਰਦਾਸਪੁਰ ਦੇ 12 ਵਿਦਿਆਰਥੀਆਂ ਦਾ ਸਨਮਾਨ, ਪੰਜਾਬ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਕੀਤਾ ਪ੍ਰਦਰਸ਼ਨ ||Education News

ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜ ਰਿਹਾ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ਨੇ ਕਿਸੇ ਵੀ ਢਾਡੀ ਜਥੇ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਪ੍ਰਚਾਰ ਕਰਨ ਲਈ ਜੁਰਮਾਨਾ ਨਹੀਂ ਲਗਾਇਆ ਉਹਨਾਂ ਕਿਹਾ ਕਿ ਨੌਜਵਾਨ ਨੇ ਨਾ ਤਾਂ ਢਾਡੀ ਜਥੇ ਦਾ ਨਾਮ ਲਿੱਤਾ ਹੈ।

ਲੇਕਿਨ ਐਸਜੀਪੀਸੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਗਰ ਅਜਿਹਾ ਕੋਈ ਢਾਡੀ ਜੱਥਾ ਹੈ ਤਾਂ ਉਸਦਾ ਨਾਮ ਦੱਸਿਆ ਜਾਵੇ। ਸਕੱਤਰ ਪ੍ਰਤਾਪ ਸਿੰਘ ਨੇ ਐਸਜੀਪੀਸੀ ਦੇ ਹੱਕ ਚ ਬੋਲਦੇ ਹੋਏ ਕਿਹਾ ਕਿ ਕਿ ਐਸਜੀਪੀਸੀ ਅੰਮ੍ਰਿਤ ਪਾਲ ਸਿੰਘ ਦਾ ਵਿਰੋਧ ਨਹੀਂ ਕਰਦੀ ਸਗੋਂ ਇਸਾਮ ਦੀ ਡਿਬਲੂਗੜ੍ਹ ਜੇਲ ਚ ਬੰਦ ਸਿੰਘਾਂ ਦੇ ਲਈ ਵੀ ਐਸਜੀਪੀਸੀ ਸੰਘਰਸ਼ ਕਰ ਰਹੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਲਿਆਂਦਾ ਜਾਵੇ।

LEAVE A REPLY

Please enter your comment!
Please enter your name here