ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ SGPC ਪ੍ਰਧਾਨ ਹਰਜਿੰਦਰ ਧਾਮੀ

0
25

ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ SGPC ਪ੍ਰਧਾਨ ਹਰਜਿੰਦਰ ਧਾਮੀ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਪਹੁੰਚੇ ਹਨ। ਹਰਜਿੰਦਰ ਧਾਮੀ ਵੱਲੋਂ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਜਗੀਰ ਕੌਰ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ। ਜਿਸ ਦੇ ਚੱਲਦਿਆਂ ਮਹਿਲਾ ਕਮਿਸ਼ਨ ਵੱਲੋਂ ਧਾਮੀ ਖਿਲਾਫ ਸੂ-ਮੋਟੋ ਨੋਟਿਸ ਜਾਰੀ ਕੀਤਾ ਗਿਆ ਸੀ ਉਨ੍ਹਾਂ ਨੂੰ 4 ਦਿਨ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਸੀ।

ਮਾਂ-ਪਿਓ ਦੇ ਜਿਗਰ ਦਾ ਟੁਕੜਾ ਸੀ ਇਹ ਮਾਸੂਮ ਬੱਚੀ, ਹਾਦਸੇ ਨੇ ਲਈ ਜਾਨ || Punjab News

ਜ਼ਿਕਰਯੋਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਸੇ ਸੋਸ਼ਲ ਮੀਡੀਆ ਚੈਨਲ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਪ੍ਰਤੀ ਅਪਸ਼ਬਦ ਬੋਲ ਦਿੱਤੇ ਸਨ। ਜਿਸ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਇਸ ਪ੍ਰਤੀ ਰੋਸ ਪੈਦਾ ਹੋ ਗਿਆ ਸੀ । ਐਡਵੋਕੇਟ ਧਾਮੀ ਨੇ ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਦਰਖ਼ਾਸਤ ਦਿੰਦਿਆਂ ਬੋਲੇ ਹੋਏ ਅਪਸ਼ਬਦਾਂ ਦੀ ਮਾਫ਼ੀ ਮੰਗੀ ਹੈ ਅਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣ ਵਾਲੇ ਹਰੇਕ ਹੁਕਮ ਨੂੰ ਮੰਨਣ ਦੀ ਗੱਲ ਕਹੀ ਹੈ ।

LEAVE A REPLY

Please enter your comment!
Please enter your name here