SGPC ਨੇ ਨਸ਼ਿਆਂ ਖਿਲਾਫ ਲੋਕਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ

0
99

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਸ਼ਿਆਂ ਖਿਲਾਫ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਬੀਤੇ ਮਹੀਨੇ ਜਨਰਲ ਇਜਲਾਸ ਵਿਚ ਪਾਸ ਹੋਏ ਮਤੇ ਦੀ ਕਾਪੀ ਨੂੰ ਜਨਤਕ ਕਰਕੇ ਪਿੰਡ ਪੱਧਰ ‘ਤੇ ਜਥੇ ਸਥਾਪਤ ਕਰਕੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਦਾ ਵਿਰੋਧ ਕਰਨ ਲਈ ਕਿਹਾ ਹੈ।

ਸ਼੍ਰੋਮਣੀ ਕਮੇਟੀ ਨੇ ਟਵਿੱਟਰ ‘ਤੇ ਮਤੇ ਦੀ ਕਾਪੀ ਨੂੰ ਜਨਤਕ ਕਰਕੇ ਕਿਹਾ ਕਿ ਪੰਜਾਬ ਵਿਚ ਹੁਣ ਨਸ਼ੇ ਦਾ ਵੱਡੇ ਪੱਧਰ ‘ਤੇ ਬੋਲਬਾਲਾ ਹੈ। ਬੀਤੇ ਸਮੇਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੰਦੇ ਹੋਏ ਨਸ਼ੇ ਦੇ ਇਸਤੇਮਾਲ ਤੇ ਵਪਾਰ ਦੇ ਸੰਗਠਿਤ ਢਾਂਚੇ ਨੂੰ ਡੇਗਣ ਵਿਚ ਸਰਕਾਰਾਂ ਦੀ ਅਸਫਲਤਾ ‘ਤੇ ਸਵਾਲ ਚੁੱਕੇ ਸਨ। ਇਸ ਨੂੰ ਖਤਮ ਕਰਨ ਲਈ ਪਿੰਡ-ਪਿੰਡ ਕਮੇਟੀਆਂ ਤੇ ਜਥੇ ਬਣਾਉਣ ਲਈ ਕਿਹਾ ਸੀ।

ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਵਿਚ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ 5578 ਕਰੋੜ ਰੁਪਏ ਦਾ ਫਾਇਦਾ ਹੋਇਆ ਸੀ। ਅਜਿਹੇ ਵਿਚ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਜੇਕਰ ਸਰਕਾਰ ਦੀ ਸੁਰੱਖਿਆ ਵਿਚ ਇੰਨਾ ਵਪਾਰ ਕੀਤਾ ਗਿਆ ਹੈ ਤਾਂ ਨਾਜਾਇਜ਼ ਸ਼ਰਾਬ ਦਾ ਵਪਾਰ ਕਿੰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਪ੍ਰੈਲ 2017 ਤੋਂ ਜਨਵਰੀ 2022 ਤੱਕ NDPS ਐਕਟ ਤਹਿਤ 51461 ਕੇਸ ਦਰਜ ਕੀਤੇ ਗਏ। 67081 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 2415 ਹੈਰੋਇਨ ਜ਼ਬਤ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸੂਬੇ ਦੇ 500 ਪਿੰਡਾਂ ਨੂੰ ਬਣਾਇਆ ਜਾਵੇਗਾ ‘ਸਮਾਰਟ ਪਿੰਡ’

ਐੱਸਜੀਪੀਸੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਸੰਦੇਸ਼ ‘ਤੇ ਅਮਲ ਕਰਕੇ ਲੋਕਾਂ ਨੂੰ ਨਸ਼ੇ ਖਿਲਾਫ ਇਕਜੁੱਟ ਹੋਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਪਿੰਡ ਪੱਧਰ ‘ਤੇ ਕੰਮ ਕਰਨ ਲਈ ਕਿਹਾ ਹੈ ਤਾਂ ਕਿ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ।

LEAVE A REPLY

Please enter your comment!
Please enter your name here