ਮਥੁਰਾ ਕਲੋਨੀ ਪਟਿਆਲਾ ਦੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਸਾਬਕਾ ਡੀਐਸਪੀ ਰਾਜਿੰਦਰ ਪਾਲ ਆਨੰਦ ਡੀ ਸੀ ਤੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲੇ
ਅੱਜ ਮਥੁਰਾ ਕਲੋਨੀ ਪਟਿਆਲਾ ਵਾਸੀਆਂ ਦਾ ਇੱਕ ਵੱਡਾ ਵਫਦ ਕਈ ਦਿਨਾਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਸਰਦਾਰ ਰਣਵੀਰ ਸਿੰਘ ਕਾਟੀ (ਚੇਅਰਮੈਨ) ਸੁਧਾਰ ਸਭਾ ਮੰਦਰ ਕਮੇਟੀ ਕੈਦਾਰ ਨਾਥ ਮਥੁਰਾ ਕਲੋਨੀ ਪਟਿਆਲਾ ਦੀ ਰਹਿਨੁਮਾਈ ਵਿੱਚ ਰਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ, ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੂੰ ਮਿਲਿਆ ਅਤੇ ਕਲੋਨੀ ਦੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਬੇਨਤੀ ਕੀਤੀ।
ਜਿਸ ਤੇ ਰਾਜਿੰਦਰ ਪਾਲ ਆਨੰਦ ਨੇ ਆਪਣੇ ਪ੍ਰਾਈਵੇਟ ਸੈਕਟਰੀ ਵਿਸ਼ਾਲ ਕੁਮਾਰ ਨੂੰ ਨਾਲ ਲੈ ਕੇ ਮਥੁਰਾ ਕਲੋਨੀ ਵਾਸੀਆਂ ਦੇ ਨਾਲ ਜਾ ਕੇ ਸੀਵਰੇਜ ਦੀ ਸਮੱਸਿਆ ਸਮੱਸਿਆ ਦਾ ਮੌਕੇ ਤੇ ਜਾ ਕੇ ਮੁਲਾਜਾ ਮੌਕਾ ਕੀਤਾ ਅਤੇ ਦੇਖਿਆ ਕਿ ਸੀਵਰੇਜ ਦਾ ਪਾਣੀ ਅੱਗੇ ਨਾ ਜਾਣ ਕਰਕੇ ਕਈ ਗਲੀਆਂ ਵਿੱਚ ਕਾਫੀ ਮਾਤਰਾ ਵਿੱਚ ਭਰਿਆ ਪਿਆ ਹੈ, ਜਿਸ ਵਿੱਚ ਮੱਛਰ ਮੱਖੀਆਂ ਪੈਦਾ ਹੋ ਰਹੇ ਹਨ ਅਤੇ ਐਲੀਮੈਂਟਰੀ ਸਕੂਲ ਦੇ ਬਿਲਕੁਲ ਨੇੜੇ ਜਿਸ ਵਿੱਚ ਕਰੀਬ 400 ਬੱਚੇ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਵਿੱਚ ਪੜ੍ਹ ਰਹੇ ਹਨ, ਸੀਵਰੇਜ ਦਾ ਗੰਦਾ ਪਾਣੀ ਕਾਫੀ ਮਾਤਰਾ ਵਿੱਚ ਖੜਾ ਹੈ ਜਿਸ ਵਿੱਚੋਂ ਬਦਬੂ ਆ ਰਹੀ ਹੈ ਅਤੇ ਸਕੂਲ ਦੇ ਬੱਚਿਆਂ ਦਾ ਅਤੇ ਸਕੂਲ ਸਟਾਫ ਦਾ ਉਥੇ ਪੜਨਾ ਤੇ ਪੜਾਉਣਾ ਮੁਸ਼ਕਲ ਹੋ ਰਿਹਾ ਹੈ।
ਮੁਲਾਜਾ ਮੌਕਾ ਕਰਨ ਤੋਂ ਬਾਅਦ ਰਾਜਿੰਦਰ ਪਾਲ ਆਨੰਦ ਕਲੋਨੀ ਵਾਸੀਆਂ ਦਾ ਇੱਕ ਵੱਡਾ ਵਫਦ ਲੈ ਕੇ ਇਸ ਸਮੱਸਿਆ ਨੂੰ ਹੱਲ ਕਰਾਉਣ ਲਈ ਡੀ ਸੀ ਪਟਿਆਲਾ ਸ਼੍ਰੀ ਸ਼ੌਕਤ ਅਹਿਮਦ ਪਰੇ ਆਈ ਏ ਐਸ ਨੂੰ ਉਨਾਂ ਦੇ ਦਫਤਰ ਵਿੱਚ ਜਾ ਕੇ ਮਿਲੇ ਅਤੇ ਕਲੋਨੀ ਵਾਸੀਆਂ ਵੱਲੋਂ ਇੱਕ ਮੈਮੋਰੰਡਮ (ਐਪਲੀਕੇਸ਼ਨ) ਵੀ ਸੀਵਰੇਜ ਸਮੱਸਿਆ ਨੂੰ ਹੱਲ ਕਰਾਉਣ ਲਈ ਡੀਸੀ ਸਾਹਿਬ ਪਟਿਆਲਾ ਨੂੰ ਦਿੱਤਾ ,ਜਿਹਨਾਂ ਨੇ ਸੂਬਾ ਪ੍ਰਧਾਨ ਰਾਜਿੰਦਰ ਆਨੰਦ ਅਤੇ ਕਲੋਨੀ ਵਾਸੀਆਂ ਦੇ ਨੂੰ ਇਹ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਹੱਲ ਉਹ ਛੇਤੀ ਹੀ ਕਰਵਾ ਦੇਣਗੇ ਅਤੇ ਸਾਰਿਆਂ ਨੂੰ ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ ਨੂੰ ਵੀ ਮਿਲਣ ਲਈ ਕਿਹਾ।
ਜਿਸ ਤੇ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ,ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਸਾਰੇ ਕਲੋਨੀ ਵਾਸੀਆਂ ਨੂੰ ਨਾਲ ਲੈ ਕੇ ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ ਅਦਿਤਿਆ ਡੇਚਵਾਲ ਆਈ ਏ ਐਸ ਨੂੰ ਮਿਲੇ ਅਤੇ ਉਨਾਂ ਨੂੰ ਨਾਲ ਲਿਜਾ ਕੇ ਸਾਰੀ ਮਥੁਰਾ ਕਲੋਨੀ ਦੇ ਸੀਵਰੇਜ ਦੀ ਸਮੱਸਿਆ ਨੂੰ ਦਿਖਾਇਆ ਅਤੇ ਸਮਝਾਇਆ ।
ਕਮਿਸ਼ਨਰ ਸਾਹਿਬ ਨੇ ਸਾਰੀ ਕਲੋਨੀ ਦਾ ਮੁਲਾਜਾ ਮੌਕਾ ਕੀਤਾ। ਮੁਲਾਜਾ ਮੌਕਾ ਕਰਨ ਤੋਂ ਬਾਅਦ ਸਾਰੇ ਮਥੁਰਾ ਕਲੋਨੀ ਵਾਸੀਆਂ ਨੂੰ ਅਤੇ ਰਾਜਿੰਦਰ ਪਾਲ ਆਨੰਦ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੂੰ ਇਹ ਭਰੋਸਾ ਦਵਾਇਆ ਕਿ ਉਹ ਇਸ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਹੱਲ ਜਲਦੀ ਹੀ ਕਰਵਾ ਦੇਣਗੇ।
ਇਹ ਵੀ ਪੜ੍ਹੋ ਪੰਜਾਬੀ ਨੌਜਵਾਨ ਦੀ ਕੈਨੇਡਾ ਸੜਕ ਹਾਦਸੇ ‘ਚ ਹੋਈ ਮੌ.ਤ || Punjab…
ਡੀਸੀ ਪਟਿਆਲਾ ਸ਼੍ਰੀ ਸ਼ੌਕਤ ਅਹਿਮਦ ਪਰੇ ਆਈ ਏ ਐਸ ਅਤੇ ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ ਸ਼੍ਰੀ ਅਦਿਤਿਆ ਡੇਚਵਾਲ ਆਈ ਏ ਐਸ ਨੂੰ ਮਿਲਣ ਤੋਂ ਬਾਅਦ ਰਾਜਿੰਦਰ ਪਾਲ ਆਨੰਦ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦਿਲੋਂ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਜੀ ਦੇ ਇਸ ਲਈ ਧੰਨਵਾਦੀ ਹਨ ਕਿ ਪਟਿਆਲਾ ਦੇ ਸ਼ਾਸਨ ਨੂੰ ਚਲਾਉਣ ਲਈ ਉਹਨਾਂ ਨੇ ਪਟਿਆਲਾ ਵਾਸੀਆਂ ਨੂੰ ਇੱਕ ਇਮਾਨਦਾਰ , ਕਾਬਲ ਅਤੇ ਚੰਗੇ ਅਫਸਰ ਦਿੱਤੇ ਹਨ, ਜੋ ਆਮ ਅਤੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਗਰਾਉਂਡ ਜੀਰੋ ਤੇ ਜਾ ਰਹੇ ਹਨ ਅਤੇ ਬੜੀ ਹੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾ ਰਹੇ ਹਨ ਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ ।
ਡੀਸੀ ਪਟਿਆਲਾ ਅਤੇ ਕਮਿਸ਼ਨਰ ਪਟਿਆਲਾ ਦੀ ਪ੍ਰਸ਼ੰਸਾ ਕਰਦੇ ਹੋਏ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾ ਸਭਾ ਪੰਜਾਬ ਅਤੇ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਅਜਿਹੇ ਡੀਸੀ ਅਤੇ ਕਮਿਸ਼ਨਰ ਸਾਹਿਬ ਹੋਣੇ ਚਾਹੀਦੇ ਹਨ ਜੋ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਗਰਾਊਂਡ ਜ਼ੀਰੋ ਤੋਂ ਜਾ ਕੇ ਹੱਲ ਕਰਵਾ ਰਹੇ ਹਨ। ਇਸ ਸਮੇਂ ਉਹਨਾਂ ਦੇ ਨਾਲ ਮੁਕੇਸ਼ ਠਾਕੁਰ ਚੰਦਨ ਪ੍ਰਕਾਸ਼ ਪ੍ਰਵੀਨ ਕੁਮਾਰ ਸ੍ਰੀ ਜਗਦੀਸ਼ ਸ਼ਿਖਾ ਕੁਮਾਰੀ ਅਭੇ ਮਿਸ਼ਰਾ ਪ੍ਰੀਤੀ ਮਿਸ਼ਰਾ ਹਰੀ ਚੰਦ ਵਰਜੇਸ਼ ਸਿੰਘ ਪ੍ਰਵੀਨ ਕੁਮਾਰ ਬਿੱਟਾ ਜੀ ਅਤੇ ਗੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।